ਪੱਤਰ ਪ੍ਰੇਰਕ

ਖਰੜ, 8 ਮਈ

ਖਰੜ ਦੇ ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ ਨੇ ਲੋਕ ਸਭਾ ਚੋਣਾਂ ਸਬੰਧੀ ਸੰਨੀ ਇਨਕਲੇਵ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਵਿੱਚ ਚਰਚਾ ਦੌਰਾਨ ਸਭ ਨੇ ਇਹ ਖੁੱਲ੍ਹ ਕੇ ਕਿਹਾ ਕਿ ਦੋ ਸਾਲ ਪਹਿਲਾਂ ਕੰਗ ਦੇ ਕਹਿਣ ’ਤੇ ਉਨ੍ਹਾਂ ਵੱਲੋਂ ‘ਆਪ’ ਨੂੰ ਵੋਟਾਂ ਪਾਈਆਂ ਗਈਆਂ ਸਨ ਪਰ ਉਨ੍ਹਾਂ ਦਾ ਤਜਰਬਾ ਚੰਗਾ ਨਹੀਂ ਰਿਹਾ। ਉਨ੍ਹਾਂ ਸ੍ਰੀ ਕੰਗ ਨੂੰ ਸਵਾਲ ਕੀਤਾ ਕਿ ਬਿਜਲੀ ਦੇ ਬਿੱਲਾਂ ਨੂੰ ਛੱਡ ਕੇ ‘ਆਪ’ ਦੀ ਕੋਈ ਉਪਲੱਬਧੀ ਨਹੀਂ ਹੈ। ਕੰਗ ਨੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਸੋਚ-ਸਮਝ ਕੇ ਇਲਾਕੇ ਅਤੇ ਲੋਕ ਹਿੱਤ ਵਿੱਚ ਫ਼ੈਸਲਾ ਲੈਣਗੇ।

LEAVE A REPLY

Please enter your comment!
Please enter your name here