ਨਵੀਂ ਦਿੱਲੀ, 7 ਮਈ

ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀਆਂ ਨੂੰ ਖਰਾਬ ਮੌਸਮ ਕਾਰਨ ਲਖਨਊ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਕਈ ਵਾਰ ਮੋੜਨ ਤੋਂ ਬਾਅਦ ਵਾਰਾਣਸੀ ਵਿੱਚ ਰਾਤ ਕੱਟਣ ਲਈ ਮਜਬੂਰ ਹੋਣਾ ਪਿਆ। ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ‘ਤੇ ਆਪਣੀ 98 ਦੌੜਾਂ ਦੀ ਵੱਡੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਸੋਮਵਾਰ ਸ਼ਾਮ ਨੂੰ 5:45 ਵਜੇ ਕੋਲਕਾਤਾ ਲਈ ਰਵਾਨਾ ਹੋਈ। ਟੀਮ ਨੇ ਸ਼ਾਮ 7.25 ਵਜੇ ਪੁੱਜਣਾ ਸੀ। ਪਰ ਚਾਰਟਰ ਫਲਾਈਟ ਨੂੰ ਪਹਿਲਾਂ ਗੁਹਾਟੀ ਅਤੇ ਫਿਰ ਵਾਰਾਣਸੀ ਵੱਲ ਮੋੜਨਾ ਪਿਆ ਕਿਉਂਕਿ ਖਰਾਬ ਮੌਸਮ ਕਾਰਨ ਕੋਲਕਾਤਾ ਵਿੱਚ ਜਹਾਜ਼ ਨੂੰ ਉਤਾਰਨਾ ਅਸੰਭਵ ਹੋ ਗਿਆ ਸੀ। ਇਥੇ ਕੁਝ ਖਿਡਾਰੀਆਂ ਨੇ ਬੋਟਿੰਗ ਦਾ ਵੀ ਆਨੰਦ ਮਾਣਿਆ।

LEAVE A REPLY

Please enter your comment!
Please enter your name here