ਪੱਤਰ ਪ੍ਰੇਰਕ

ਖਰੜ, 21 ਫਰਵਰੀ

ਸਥਾਨਕ ਨਗਰ ਕੌਂਸਲ ਦੀ ਵਿਸ਼ੇਸ਼ ਮੀਟਿੰਗ ਅੱਜ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਗਲੇ ਵਿੱਤੀ ਸਾਲ ਲਈ 136 ਕਰੋੜ 16 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ।

ਸ੍ਰੀਮਤੀ ਲੌਂਗੀਆ ਨੇ ਦੱਸਿਆ ਕਿ ਨਗਰ ਕੌਂਸਲ ਨੂੰ ਵੈਟ ਤੇ ਜੀਐੱਸਟੀ ਤੋਂ 12 ਕਰੋੜ ਰੁਪਏ, ਹਾਊਸ ਟੈਕਸ ਤੋਂ 6.5 ਕਰੋੜ, ਬਿਲਡਿੰਗ ਐਪਲੀਕੇਸ਼ਨ ਫੀਸ ਤੋਂ 105 ਕਰੋੜ, ਬਿਜਲੀ ਤੇ ਚੁੰਗੀ ਆਦਿ ਤੋਂ 30 ਲੱਖ, ਇਸ਼ਤਿਹਾਰਬਾਜ਼ੀ ਤੋਂ ਇੱਕ ਕਰੋੜ ਅਤੇ ਹੋਰ ਸਾਧਨਾਂ ਤੋਂ ਛੇ ਕਰੋੜ ਪ੍ਰਾਪਤ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਬਜਟ ਦੀ ਰਕਮ 131 ਕਰੋੜ 32 ਲੱਖ ਸੀ ਅਤੇ ਇਸ ਵਿੱਚੋਂ ਜਨਵਰੀ 2024 ਤੱਕ 103 ਕਰੋੜ 74 ਲੱਖ ਰੁਪਏ ਪ੍ਰਾਪਤ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਅਗਲੇ ਮਾਲੀ ਸਾਲ ਦੌਰਾਨ ਅਮਲੇ ’ਤੇ 22.15 ਕਰੋੜ ਅਤੇ ਵਿਕਾਸ ਕਾਰਜਾਂ ’ਤੇ 60.47 ਕਰੋੜ ਰੁਪਏ ਖਰਚਣ ਦਾ ਟੀਚਾ ਹੈ। ਇੰਜ ਹੀ ਸੜਕਾਂ ਦੀ ਉਸਾਰੀ ’ਤੇ ਅੱਠ ਕਰੋੜ, ਗਲੀਆਂ-ਨਾਲੀਆਂ ’ਤੇ 7.40 ਕਰੋੜ, ਨਵੀਂ ਸੀਵਰੇਜ ਤੇ ਨਵੇਂ ਟਿਊਬਵੈੱਲ ’ਤੇ ਪੰਜ ਕਰੋੜ ਰੁਪਏ ਖਰਚ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here