ਨਵੀਂ ਦਿੱਲੀ, 3 ਅਪਰੈਲ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਲੋਕ ਸਭਾ ਚੋਣਾਂ ਲਈ ਉੱਤਰ ਪੂਰਬੀ ਦਿੱਲੀ ਤੋਂ ਪਾਰਟੀ ਦੀ ਘਰ ਘਰ ਗਾਰੰਟੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦਾਅਵਾ ਕੀਤਾ ਕਿ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨਹੀਂ ਮਿਲੀ ਪਰ ਉਨ੍ਹਾਂ ਦੀ ਜਿਹੜੀ ਗਾਰੰਟੀ ਦੇ ਰਹੀ ਹੈ, ਉਨ੍ਹਾਂ ’ਤੇ ਅਮਲ ਕਰੇਗੀ। ਪਾਰਟੀ ਦੀ ਇਹ ਚੋਣ ਮੁਹਿੰਮ ਪੰਜ ਨਿਆਂ ​​ਅਤੇ 25 ਗਾਰੰਟੀਆਂ ‘ਤੇ ਆਧਾਰਿਤ ਹੈ। ਇਸ ਮੁਹਿੰਮ ਤਹਿਤ ਕਾਂਗਰਸੀ ਵਰਕਰ ਘਰ-ਘਰ ਜਾ ਕੇ ਪੰਜ ਨਿਆਏ ਅਤੇ 25 ਗਾਰੰਟੀ ਕਾਰਡ ਵੰਡਣਗੇ। ਪਾਰਟੀ ਦਾ 8 ਕਰੋੜ ਪਰਿਵਾਰਾਂ ਤੱਕ ਪੁੱਜਣ ਦਾ ਟੀਚਾ ਹੈ।

LEAVE A REPLY

Please enter your comment!
Please enter your name here