ਅਹਿਮਦਾਬਾਦ, 28 ਅਪਰੈਲ

ਗੁਜਰਾਤ ਅਤੇ ਰਾਜਸਥਾਨ ਵਿੱਚ ਨਸ਼ੀਲੇ ਪਦਾਰਥ ਬਣਾਉਣ ਵਾਲੀਆਂ ਚਾਰ ਇਕਾਈਆਂ ’ਤੇ ਮਾਰੇ ਗਏ ਛਾਪਿਆਂ ਦੌਰਾਨ 230 ਕਰੋੜ ਰੁਪਏ ਕੀਮਤ ਦੀ ਮੈਫੇਡਰੋਨ ਜ਼ਬਤ ਕੀਤੀ ਗਈ ਹੈ ਅਤੇ ਇਸ ਸਬੰਧ ਵਿੱਚ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਏਟੀਐੱਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਅਹਿਮਦਾਬਾਦ ਨਿਵਾਸੀ ਮਨੋਹਰਲਾਲ ਐਨਾਨੀ ਅਤੇ ਰਾਜਸਥਾਨ ਦੇ ਕੁਲਦੀਪ ਸਿੰਘ ਰਾਜਪੁਰੋਹਿਤ ਨੇ ਮੈਫੇਡਰੋਨ ਬਣਾਉਣ ਵਾਲੀਆਂ ਇਕਾਈਆਂ ਸਥਾਪਤ ਕੀਤੀਆਂ ਹਨ, ਜਿਸ ਤੋਂ ਬਾਅਦ ਗੁਜਰਾਤ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਅਤੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਸਾਂਝੇ ਤੌਰ ’ਤੇ ਸ਼ੁੱਕਰਵਾਰ ਨੂੰ ਛਾਪੇ ਮਾਰੇ। ਏਟੀਐੱਸ ਦੇ ਇਕ ਬਿਆਨ ਵਿੱਚ ਦੱਸਿਆ ਗਿਆ ਕਿ ਐਨਾਨੀ ਅਤੇ ਰਾਜਪੁਰੋਹਿਤ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਗਈ, ਜਿਸ ਮਗਰੋਂ ਰਾਜਸਥਨ ਦੇ ਸਿਰੋਹੀ ਅਤੇ ਜੋਧਪੁਰ ਵਿੱਚ ਸਥਿਤ ਇਕਾਈਆਂ ਅਤੇ ਗੁਜਰਾਤ ’ਚ ਗਾਂਧੀਨਗਰ ਦੇ ਪਿਪਲਾਜ ਪਿੰਡ ਅਤੇ ਅਮਰੇਲੀ ਜ਼ਿਲ੍ਹੇ ਦੇ ਭਕਤੀਨਗਰ ਉਦਯੋਗਿਕ ਖੇਤਰ ਵਿੱਚ ਛਾਪੇ ਮਾਰੇ ਗਏ। ਬਿਆਨ ਵਿੱਚ ਦੱਸਿਆ ਗਿਆ, ‘‘ਏਟੀਐੱਸ ਨੇ 22.028 ਕਿੱਲੋ (ਠੋਸ) ਮੈਫੇਡਰੋਨ ਅਤੇ 124 ਕਿੱਲੋ ਤਰਲ ਮੈਫੇਡਰੋਨ ਬਰਾਮਦ ਕੀਤੀ ਗਈ, ਜਿਸ ਦੀ ਕੁੱਲ ਕੀਮਤ 230 ਕਰੋੜ ਰੁਪਏ ਹੈ। ਰਾਜਪੁਰੋਹਿਤ ਨੂੰ ਗਾਂਧੀਨਗਰ ਵਿੱਚ ਛਾਪੇ ਦੌਰਾਨ ਫੜਿਆ ਗਿਆ ਅਤੇ ਐਨਾਨੀ ਨੂੰ ਸਿਰੋਹੀ ਨਾਲ ਫੜਿਆ ਗਿਆ।’’ -ਪੀਟੀਆਈ

LEAVE A REPLY

Please enter your comment!
Please enter your name here