ਅਹਿਮਦਾਬਾਦ, 17 ਫਰਵਰੀ

ਸੀਆਈਡੀ ਨੇ ਗੁਜਰਾਤ ਵਿੱਚ ਨੌਂ ਸਾਲ ਪੁਰਾਣੇ ਅਗਵਾ ਅਤੇ ਫਿਰੌਤੀ ਦੇ ਇੱਕ ਮਾਮਲੇ ਵਿੱਚ ਛੇ ਪੁਲੀਸ ਅਧਿਕਾਰੀਆਂ ਸਣੇ 19 ਜਣਿਆਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਨ੍ਹਾਂ ਵਿੱਚ ਦੋ ਸੇਵਾਮੁਕਤ ਆਈਪੀਐਸ, ਤਿੰਨ ਡੀਐਸਪੀ, ਇੱਕ ਸਬ-ਇੰਸਪੈਕਟਰ ਅਤੇ ਕੱਛ ਦੀ ਇਲੈਕਟ੍ਰੋਥਰਮ ਕੰਪਨੀ ਦੇ ਡਾਇਰੈਕਟਰ ਅਤੇ ਮੁਲਾਜ਼ਮ ਸ਼ਾਮਲ ਹਨ। ਸੀਆਈਡੀ ਅਨੁਸਾਰ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਦੇ ਪਰਮਾਨੰਦ ਸੀਰਵਾਨੀ ਨੇ ਦਸੰਬਰ 2015 ਵਿੱਚ ਇਲੈਕਟ੍ਰੋਥਰਮ ਕੰਪਨੀ ਦੇ ਅਧਿਕਾਰੀਆਂ ਤੇ 11 ਜਣਿਆਂ ਖ਼ਿਲਾਫ਼ ਜਬਰੀ ਵਸੂਲੀ ਤੇ ਅਗਵਾ ਕਰਨ ਬਾਰੇ ਸ਼ਿਕਾਇਤ ਕੀਤੀ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ। ਇਸ ਤੋਂ ਬਾਅਦ ਸੀਰਵਾਨੀ ਨੇ ਗੁਜਰਾਤ ਹਾਈ ਕੋਰਟ ਦਾ ਰੁਖ਼ ਕੀਤਾ। ਹਾਈ ਕੋਰਟ ਨੇ ਸਾਲ 2019 ਵਿਚ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ ਪਰ ਦੂਜੀ ਧਿਰ ਵਾਲਿਆਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਤੇ ਸਟੇਅ ਆਰਡਰ ਲੈ ਆਏ। ਸੁਪਰੀਮ ਕੋਰਟ ਨੇ 16 ਜਨਵਰੀ ਨੂੰ ਸਟੇਅ ਆਰਡਰ ਵਾਪਸ ਲੈ ਲਏ ਜਿਸ ਤੋਂਬਾਅਦ ਸੀਆਈਡੀ ਨੇ ਇਹ ਕਾਰਵਾਈ ਕੀਤੀ ਹੈ।

LEAVE A REPLY

Please enter your comment!
Please enter your name here