ਕੇਪੀ ਸਿੰਘ

ਗੁਰਦਾਸਪੁਰ, 8 ਮਾਰਚ

ਨਜ਼ਦੀਕੀ ਪਿੰਡ ਹਰਦੋਬਥਵਾਲਾ ਵਿੱਚ ਵੀਡੀਓ ਵੇਖਦਿਆਂ ਤਿੰਨ ਸਾਲਾ ਬੱਚੀ ਦੇ ਹੱਥ ਵਿੱਚ ਮੋਬਾਈਲ ਫ਼ੋਨ ਦੀ ਬੈਟਰੀ ਫੱਟ ਗਈ। ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗਣ ਦੇ ਨਾਲ ਉਸ ਦੀਆਂ ਲੱਤਾਂ ਅਤੇ ਹੋਰ ਅੰਗ ਵੀ ਝੁਲਸ ਗਏ। ਤਿੰਨ ਵਰ੍ਹਿਆਂ ਦੀ ਦਿਵਿਆ ਦੀ ਮਾਂ ਸਪਨਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਉਹ ਆਪਣਾ ਘਰੇਲੂ ਕੰਮ ਕਰ ਰਹੀ ਸੀ ਅਤੇ ਉਸ ਦਾ ਲੜਕੀ ਟੱਚ ਫ਼ੋਨ ’ਤੇ ਵੀਡੀਓ ਵੇਖ ਰਹੀ ਸੀ। ਇਸ ਦੌਰਾਨ ਅਚਾਨਕ ਫ਼ੋਨ ਦੀ ਬੈਟਰੀ ਫਟਣ ਕਾਰਨ ਧਮਾਕਾ ਹੋਇਆ ਅਤੇ ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਲੜਕੀ ਨੂੰ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

LEAVE A REPLY

Please enter your comment!
Please enter your name here