ਨਿੱਜੀ ਪੱਤਰ ਪ੍ਰੇਰਕ

ਮਲੋਟ, 23 ਫਰਵਰੀ

ਸ੍ਰੀ ਗੁਰੂ ਰਵੀਦਾਸ ਦੇ ਜਨਮ ਦਿਹਾੜੇ ‘ਤੇ ਕੱਢੀ ਗਈ ਸੋਭਾ ਯਾਤਰਾ ‘ਚ ਜਿਥੇ ਵੱਡੀ ਗਿਣਤੀ ਸ਼ਰਧਾਲੂਆਂ ਤੇ ਹੋਰ ਵਿਅਕਤੀਆਂ ਨੇ ਹਾਜ਼ਰੀ ਲਵਾਈ ਉਥੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਵੀ ਇਸ ਯਾਤਰਾ ’ਚ ਸ਼ਮੂਲੀਅਤ ਕੀਤੀ ਅਤੇ ਰਵੀਦਾਸ ਮੰਦਰ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦਾ ਸਾਰਾ ਜੀਵਨ ਹੀ ਪ੍ਰੇਰਨਾ ਸਰੋਤ ਹੈ, ਉਹਨਾਂ ਕੁਲ-ਲੁਕਾਈ ਨੂੰ ਹੱਥੀਂ ਕਿਰਤ ਕਰਨ ਦਾ ਸੁਨੇਹਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸ਼ੋਭਾ ਯਾਤਰਾ ਵਿਚ ਹਾਜ਼ਰੀ ਲਵਾ ਕੇ ਬਹੁਤ ਖੁਸ਼ੀ ਮਹਿਸੂਸ ਹੋਈ। ਦੱਸਣਯੋਗ ਹੈ ਕਿ ਮਲੋਟ ਸ਼ਹਿਰ ਵਿਚ ਬਹੁਤ ਵੱਡੀ ਗਿਣਤੀ ‘ਚ ਸ਼ਰਧਾਲੂ ਰਹਿੰਦੇ ਹਨ ਅਤੇ ਇਸ ਦਿਹਾੜੇ ਨੂੰ ਬਹੁਤ ਸ਼ਰਧਾਪੂਰਵਕ ਮਨਾਇਆ ਜਾਂਦਾ ਹੈ, ਜਿਸ ਵਿਚ ਸਾਰੇ ਭਾਈਚਾਰੇ ਹੀ ਸਤਿਕਾਰ ਸਹਿਤ ਸ਼ਿਰਕਤ ਕਰਦੇ ਹਨ ਅਤੇ ਰਵੀਦਾਸ ਮੰਦਰ ਵਿਖੇ ਨਤ-ਮਸਤਕ ਹੁੰਦੇ ਹਨ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਰਕੇਸ਼ ਕੁਮਾਰ ਬੰਟੀ, ਓਮ ਪ੍ਰਕਾਸ਼ ,ਇੰਦਰਾਜ਼, ਸਤਪਾਲ , ਰਮੇਸ਼ ਅਰਨੀਵਾਲਾ, ਜੌਨੀ ਗਰਗ ਅਤੇ ਗਗਨਦੀਪ ਸਿੰਘ ਔਲਖ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here