ਤਾਇਪੈ (ਤਾਇਵਾਨ), 27 ਮਾਰਚ

ਤਾਇਵਾਨ ਦੀ ਜਲ ਸੈਨਾ ਨੇ ਚੀਨ ਤੋਂ ਵਧਦੇ ਖ਼ਤਰੇ ਖ਼ਿਲਾਫ਼ ਸੁਰੱਖਿਆ ਵਜੋਂ ਦੋ ਨਵੇਂ ਜੰਗੀ ਬੇੜੇ ਤਾਇਨਾਤ ਕੀਤੇ ਹਨ। ਚੀਨ ਇਸ ਟਾਪੂ ਦੇ ਚਾਰੇ ਪਾਸੇ ਆਪਣੇ ਜਲ ਸੈਨਾ ਅਤੇ ਹਵਾਈ ਫੌਜ ਦੇ ਮਿਸ਼ਨਾਂ ਨੂੰ ਅੱਗੇ ਵਧਾ ਰਿਹਾ ਹੈ। ਉਹ ਇਸ ਨੂੰ ਆਪਣਾ ਖੇਤਰ ਹੋਣ ਦਾ ਦਾਅਵਾ ਕਰਦਾ ਹੈ ਅਤੇ ਲੋੜ ਪੈਣ ’ਤੇ ਫੌਜੀ ਕਬਜ਼ਾ ਵੀ ਕਰ ਸਕਦਾ ਹੈ। ਤਿਊ ਚਿਆਂਗ ਵਰਗ ਦੇ ਘਰੇਲੂ ਪੱਧਰ ’ਤੇ ਤਿਆਰ ਕੀਤੇ ਗਏ ਛੇ ਬੇੜਿਆਂ ਵਿੱਚੋਂ ਦੋ ਜਲ ਸੈਨਾ ਹਵਾਲੇ ਕਰ ਦਿੱਤੇ ਗਏ ਹਨ। ਇਹ ਬੇੜੇ ਮੁਕਾਬਲਤਨ ਛੋਟੇ ਹਨ ਅਤੇ ਇਹ ਸਿਰਫ਼ 42 ਨਾਵਿਕ ਅਤੇ ਅਧਿਕਾਰੀਆਂ ਨੂੰ ਲਿਜਾਣ ਦੇ ਸਮਰੱਥ ਹਨ। ਚੀਨ ਦੇ ਆਦਮਕੱਦ ਬੇੜਿਆਂ ਦੇ ਟਾਕਰੇ ਲਈ ਇਹ ਬੇੜਾ ਵੱਖ-ਵੱਖ ਦੂਰੀ ਦੀਆਂ ਮਿਜ਼ਾਈਲਾਂ ਅਤੇ ਬੰਦੂਕਾਂ ਨਾਲ ਲੈਸ ਹੈ। -ਏਪੀ

LEAVE A REPLY

Please enter your comment!
Please enter your name here