ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 24 ਫਰਵਰੀ

ਕੈਟ ਕੰਸਲਟ ਵੱਲੋਂ ਚੰਡੀਗੜ੍ਹ ਕੈਨਲ ਕਲੱਬ ਤੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਸੈਕਟਰ-17 ਵਿੱਚ ਸਥਿਤ ਪਰੇਡ ਗਰਾਊਂਡ ਵਿੱਚ ਦੋ ਰੋਜ਼ਾ ‘ਚੰਡੀਗੜ੍ਹ ਪੈਟ ਐਕਸਪੋ-2024’ ਲਗਾਇਆ ਗਿਆ ਹੈ। ਇਸ ਦਾ ਉਦਘਾਟਨ ਅੱਜ ਗੁਰੂ ਅੰਗਵ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਵੱਲੋਂ ਕੀਤਾ ਗਿਆ। ‘ਚੰਡੀਗੜ੍ਹ ਪੈਟ ਐਕਸਪੋ-2024’ ਵਿੱਚ ਦੇਸ਼ ਭਰ ਤੋਂ 75 ਨਸਲਾਂ ਦੇ ਕੁੱਤਿਆਂ ਨੇ ਹਿੱਸਾ ਲਿਆ। ਅੱਜ ਪਹਿਲੇ ਦਿਨ ਬੀਗਲ, ਗੋਲਡਨ ਰੀਟਰਿਵਰ ਅਤੇ ਲੈਬਰੇਡੋਰ ਰਿਟਰੀਵਰ ਨਸਲ ਦੇ ਕੁੱਤਿਆਂ ਦੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕੁੱਤਿਆਂ ਦੇ ਵੱਖ-ਵੱਖ ਕਿਸਮ ਦੇ ਮੁਕਾਬਲੇ ਕਰਵਾਏ ਗਏ।

ਚੰਡੀਗੜ੍ਹ ਕੈਨਲ ਕਲੱਬ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ‘ਚੰਡੀਗੜ੍ਹ ਪੈਟ ਐਕਸਪੋ-2024’ ਵਿੱਚ 75 ਦੇ ਕਰੀਬ ਨਸਲਾਂ ਦੇ 500 ਤੋਂ ਵੱਧ ਕੁੱਤੇ ਸ਼ਾਮਲ ਹਨ। ਇਨ੍ਹਾਂ ਦੇ ਵੱਖ-ਵੱਖ ਕਿਸਮ ਦੇ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ 25 ਫਰਵਰੀ ਦਿਨ ਐਤਵਾਰ ਪੰਜ ਵਿਦੇਸ਼ੀ ਨਸਲਾਂ ਦੇ ਕੁੱਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੁੱਤੇ ਲੈ ਕੇ ਪਹੁੰਚ ਰਹੇ ਹਨ। ਕੁੱਤਿਆਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਹਨ। ਇਸ ਮੌਕੇ ਕੁੱਤਿਆਂ ਦੀ ਦੇਖ-ਭਾਲ ਲਈ 50 ਤੋਂ ਵੱਧ ਕੰਪਨੀਆਂ ਵੀ ਆਪੋ-ਆਪਣੇ ਸਾਮਾਨ ਦਾ ਪ੍ਰਦਰਸ਼ਨ ਕਰ ਰਹੀਆਂ ਹਨ।

 

 

LEAVE A REPLY

Please enter your comment!
Please enter your name here