ਭੁਬਨੇਸ਼ਵਰ, 5 ਮਈ

ਬੀਜੂ ਜਨਤਾ ਦਲ (ਬੀਜੇਡੀ) ਨੇ ਛੱਤੀਸਗੜ੍ਹ ਦੇ ਰਾਜਪਾਲ ਬਿਸਵਭੂਸ਼ਨ ਹਰੀਚੰਦਨ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉੜੀਸਾ ਵਿੱਚ ਇੱਕ ਸਮੇਂ ਹੋਰ ਰਹੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦਾ ਅਮਲ ਨੇਪਰੇ ਨਹੀਂ ਚੜ੍ਹ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਇਸ ਪੂਰਬੀ ਸੂਬੇ ਵਿੱਚ ਦਾਖ਼ਲ ਹੋਣ ’ਤੇ ਰੋਕ ਲਗਾਈ ਜਾਵੇ। ਬੀਜੇਡੀ ਨੇ ਦੋਸ਼ ਲਾਇਆ ਕਿ ਉੜੀਸਾ ਨਾਲ ਸਬੰਧ ਰੱਖਦੇ ਹਰੀਚੰਦਨ ਨੇ ਭਾਜਪਾ ਵੱਲੋਂ ਚਿਲਿਕਾ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਆਪਣੇ ਪੁੱਤਰ ਪ੍ਰਿਥਵੀਰਾਜ ਦੇ ਸਮਰਥਨ ਲਈ ਵੋਟਾਂ ਮੰਗ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।  -ਪੀਟੀਆਈ

LEAVE A REPLY

Please enter your comment!
Please enter your name here