ਨਵੀਂ ਦਿੱਲੀ, 1 ਅਪਰੈਲ

ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਕਿਹਾ ਕਿ ਸੀਬੀਆਈ ਜਿਹੀਆਂ ਜਾਂਚ ਏਜੰਸੀਆਂ ਨੂੰ ਤਲਾਸ਼ੀ ਤੇ ਜ਼ਬਤੀ ਸ਼ਕਤੀਆਂ ਅਤੇ ਕਿਸੇ ਵਿਅਕਤੀ ਦੇ ਨਿੱਜਤਾ ਦੇ ਅਧਿਕਾਰ ਵਿਚਾਲੇ ‘ਤਵਾਜ਼ਨ’ ਬਣਾ ਕੇ ਰੱਖਣ ਦੀ ਲੋੜ ਹੈ। ਚੀਫ ਜਸਟਿਸ ਸੰਘੀ ਜਾਂਚ ਏਜੰਸੀ ਦੇ ਪਹਿਲੇ ਡਾਇਰਕੈਟਰ ਦੀ ਯਾਦ ਵਿੱਚ 20ਵੇਂ ਡੀਪੀ ਕੋਹਲੀ ਯਾਦਗਾਰੀ ਭਾਸ਼ਣ ’ਚ ਆਪਣਾ ਮੁੱਖ ਭਾਸ਼ਣ ਦੇ ਰਹੇ ਸਨ।

ਜਸਟਿਸ ਚੰਦਰਚੂੜ ਨੇ ਕਿਹਾ ਕਿ ਅਪਰਾਧਿਕ ਨਿਆਂ ਦੇ ਖੇਤਰ ’ਚ ਤਲਾਸ਼ੀ ਤੇ ਜ਼ਬਤੀ ਸ਼ਕਤੀਆਂ ਅਤੇ ਨਿੱਜਤਾ ਦੇ ਅਧਿਕਾਰਾਂ ਵਿਚਾਲੇ ਤਾਲਮੇਲ ਜ਼ਰੂਰੀ ਹੈ ਅਤੇ ਇਹ ਇੱਕ ਨਿਰਪੱਖ ਤੇ ਨਿਆਂਪੂਰਨ ਸਮਾਜ ਦੀ ਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਸ ਤਵਾਜ਼ਨ ਦੇ ਮੂਲ ’ਚ ਢੁੱਕਵੀਂ ਪ੍ਰਕਿਰਿਆ ਬਣਾਏ ਰੱਖਣ ਦੀ ਲੋੜ ਹੈ।  -ਪੀਟੀਆਈ

LEAVE A REPLY

Please enter your comment!
Please enter your name here