ਪੱਤਰ ਪ੍ਰੇਰਕ

ਬਨੂੜ, 13 ਮਾਰਚ

ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਵੱਲੋਂ ਪ੍ਰਧਾਨ ਰਾਜਿੰਦਰ ਸਿੰਘ ਥੂਹਾ ਦੀ ਅਗਵਾਈ ਹੇਠ ਮਾਈ ਬੰਨੋ ਨੂੰ ਸਮਰਪਿਤ ਅਤੇ ਮਰਹੂਮ ਪੱਤਰਕਾਰ ਸੁਰਿੰਦਰ ਸਿੰਘ ਤੇ ਗਾਇਕ ਅਵਤਾਰ ਤਾਰੀ ਦੀ ਯਾਦ ਵਿੱਚ 28ਵਾਂ ਸਾਲਾਨਾ ਸੱਭਿਆਚਾਰਕ ਮੇਲਾ ‘ਪੰਜਾਬੀ ਹੁਲਾਰੇ’ ਪਿੰਡ ਜਾਂਸਲਾ ਦੇ ਬੱਸ ਅੱਡੇ ਨੇੜੇ ਕਰਵਾਇਆ ਗਿਆ। ਮੇਲੇ ’ਚ ਹਜ਼ਾਰਾਂ ਦਰਸ਼ਕਾਂ ਨੇ ਗਾਇਕੀ ਦਾ ਆਨੰਦ ਮਾਣਿਆ। ਇਸ ਮੌਕੇ ਬਲਦੇਵ ਸਿੰਘ ਥੂਹਾ ਯਾਦਗਾਰੀ ਖ਼ੂਨਦਾਨ ਕੈਂਪ ਵਿੱਚ 50 ਨੌਜਵਾਨਾਂ ਨੇ ਖ਼ੂਨ ਦਾਨ ਕੀਤਾ। ਦੇਰ ਰਾਤ ਤੱਕ ਚੱਲੇ ਪ੍ਰੋਗਰਾਮ ’ਚ ਗਾਇਕ ਕੰਵਰ ਗਰੇਵਾਲ ਤੋਂ ਇਲਾਵਾ ਦੋਗਾਣਾ ਜੋੜੀ ਕੁਲਵੰਤ ਬਿੱਲਾ ਤੇ ਕੁਲਵੰਤ ਕੌਰ, ਗਿੱਲ ਹਰਦੀਪ ਆਦਿ ਦਰਸ਼ਕਾਂ ਨੂੰ ਝੂਮਣ ਲਾਈ ਛੱਡਿਆ। ਮੇਲੇ ਵਿੱਚ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਐੱਮ.ਐੱਮ.ਐੱਸ. ਸੰਧੂ, ਸਾਧੂ ਸਿੰਘ ਖਲੌਰ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਾ ਹਰਸ਼ਿੰਦਰ ਕੌਰ ਤੇ ਜਸਵਿੰਦਰ ਸਿੰਘ ਜੱਸੀ ਮੁੱਖ ਤੇ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ। ਇਸ ਮੌਕੇ ਪੱਤਰਕਾਰ ਸੁਰਿੰਦਰ ਸਿੰਘ ਦੀ ਵਿਧਵਾ ਦਲਜੀਤ ਕੌਰ, ਗਾਇਕ ਅਵਤਾਰ ਤਾਰੀ ਦੀ ਵਿਧਵਾ ਸਰਪ੍ਰੀਤ ਕੌਰ, ਐਡਵੋਕੇਟ ਸਿਮਰਨਜੋਤ ਕੌਰ ਤੇ ਰਮਨਜੀਤ ਕੌਰ ਭੱਠਲ ਦਾ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here