ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 8 ਮਾਰਚ

ਜਿਮ ’ਚ ਕਸਰਤ ਕਰਦਿਆਂ ਦਿਲ ਦਾ ਦੌਰਾ ਪੈਣ ਨਾਲ ਫੌਤ ਹੋਏ ਡੀਐੱਸਪੀ ਮਾਲੇਰਕੋਟਲਾ ਦਿਲਪ੍ਰੀਤ ਸਿੰਘ ਦੇ ਭਰਾ ਅਤੇ ਭਰਜਾਈ ਸਣੇ ਤਿੰਨ ਨੂੰ ਨਸ਼ਾ ਤਸਕਰੀ ਦੇ ਦੋਸ਼ ’ਚ ਲੁਧਿਆਣਾ ਦੀ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਹਰਪ੍ਰੀਤ ਤੇ ਉਸ ਦੇ ਸਾਥੀ ਦਲਬਾਰਾ ਸਿੰਘ ਨੂੰ 11 ਸਾਲ ਦੀ ਸਜ਼ਾ ਨਾਲ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਇਸ ਦੇ ਨਾਲ ਹੀ ਡੀਐੱਸਪੀ ਦੀ ਭਾਬੀ ਸਰਬਜੀਤ ਕੌਰ ਨੂੰ 8 ਸਾਲ ਦੀ ਕੈਦ ਦੇ ਨਾਲ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਤਿੰਨਾਂ ਨੂੰ ਹਿਰਾਸਤ ’ਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਐੱਸਟੀਐਫ਼ ਦੀ ਟੀਮ ਨੇ 19 ਅਗਸਤ 2019 ਨੂੰ ਭਾਈ ਰਣਧੀਰ ਸਿੰਘ ਨਗਰ ਇਲਾਕੇ ’ਚ ਨਾਕਾਬੰਦੀ ਦੌਰਾਨ ਡੀਐੱਸਪੀ ਰਹੇ ਦਿਲਪ੍ਰੀਤ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਨ੍ਹਾਂ ਦੇ ਸਾਥੀ ਦਲਬਾਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਡੇਢ ਕਿੱਲੋ ਹੈਰੋਇਨ ਬਰਾਮਦ ਹੋਈ ਸੀ। ਪੁਲੀਸ ਅਨੁਸਾਰ ਉਨ੍ਹਾਂ ਕੋਲੋਂ ਇੱਕ ਲੱਖ ਰੁਪਏ ਤੋਂ ਜ਼ਿਆਦਾ ਡਰੱਗ ਮਨੀ, ਵੱਖ-ਵੱਖ ਕੰਪਨੀਆਂ ਦੇ 20 ਮੋਬਾਈਲ ਫੋਨ ਅਤੇ 10 ਵਿਦੇਸ਼ੀ ਘੜੀਆਂ ਬਰਾਮਦ ਹੋਈਆਂ ਸਨ।

LEAVE A REPLY

Please enter your comment!
Please enter your name here