ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਮਾਰਚ

ਇਥੇ ਜੇਐੱਨਯੂ ਕੈਂਪਸ ਚੋਣ ਪ੍ਰਚਾਰ ਨਾਲ ਭਖਿਆ ਹੋਇਆ ਹੈ। ਯੂਨਾਈਟਿਡ ਲੈਫਟ ਪੈਨਲ ਵੱਲੋਂ ਅੱਜ ਮਸ਼ਾਲ ਜਲੂਸ ਕੱਢਿਆ ਗਿਆ, ਜੋ ਚੰਦਰਭਾਗਾ ਹੋਸਟਲ ਤੋਂ ਗੰਗਾ ਹੋਸਟਲ ਤੱਕ ਹੋਇਆ। ਵੋਟਿੰਗ ਤੇ ਪ੍ਰਚਾਰ ਦੇ ਦੋ ਦਿਨ ਬਾਕੀ ਹਨ। ਖੱਬੇ ਪੈਨਲ ਵੱਲੋਂ ਪ੍ਰਧਾਨ ਲਈ ਧਨੰਜੈ (ਏਆਈਐੱਸਏ), ਅਵਿਜੀਤ ਘੋਸ਼ ਉਪ-ਪ੍ਰਧਾਨ (ਐੱਸਐੱਫਆਈ), ਸਵਾਤੀ ਸਿੰਘ ਜਨਰਲ ਸਕੱਤਰ (ਡੀਐੱਸਐੱਫ) ਅਤੇ ਸੰਯੁਕਤ ਸਕੱਤਰ ਲਈ ਸਾਜਿਦ (ਏਆਈਐੱਸਐੱਫ) ਹਨ। ਧਨੰਜੈ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜੇਐੱਨਯੂ ਦਾ ਵਿਦਿਆਰਥੀ ਉਨ੍ਹਾਂ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਹਰਾਉਣਾ ਚਾਹੁੰਦਾ ਹੈ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਕੈਂਪਸ ਦੇ ਲੋਕਤੰਤਰ ਨੂੰ ਵਿਗਾੜਿਆ ਹੈ।

LEAVE A REPLY

Please enter your comment!
Please enter your name here