ਕਠੂਆ/ਜੰਮੂ, 22 ਫਰਵਰੀ

ਬੀਐੱਸਐੱਫ ਨੇ ਅੱਜ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਆਈਈਡੀ (ਜ਼ਮੀਨਦੋਜ਼ ਬਾਰੂਦੀ ਸੁਰੰਗ) ਬਰਾਮਦ ਕੀਤੀ, ਜਿਸ ਨੂੰ ਡਰੋਨ ਰਾਹੀਂ ਸੁੱਟਿਆ ਗਿਆ। ਜ਼ੀਰੋ ਲਾਈਨ ਨੇੜੇ ਮਨਿਆਰੀ ਪੋਸਟ ਇਲਾਕੇ ‘ਚ ਤਲਾਸ਼ੀ ਮੁਹਿੰਮ ਦੌਰਾਨ ਆਈਈਡੀ ਬਰਾਮਦ ਹੋਈ। ਬੀਐੱਸਐੱਫ ਦੇ ਜਵਾਨਾਂ ਨੇ ਸਵੇਰੇ ਪਾਕਿਸਤਾਨੀ ਡਰੋਨ ਨੂੰ ਦੇਖਿਆ ਅਤੇ ਉਸ ਨੂੰ ਸੁੱਟਣ ਲਈ ਗੋਲੀਬਾਰੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਆਖਰੀ ਵੇਰਵਿਆਂ ਮਿਲਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ। ਮੰਨਿਆ ਜਾ ਰਿਹਾ ਹੈ ਕਿ ਡਰੋਨ ਪਾਕਿਸਤਾਨ ਵਾਪਸ ਚਲਾ ਗਿਆ।

LEAVE A REPLY

Please enter your comment!
Please enter your name here