ਜ਼ੀਰਕਪੁਰ: ਇਥੋਂ ਦੀ ਵੀਆਈਪੀ ਰੋਡ ’ਤੇ ਸਥਿਤ ਟ੍ਰਾਂਸ ਕੇਅਰ ਕਲੀਨਿਕ ਅਤੇ ਟ੍ਰਾਂਸ ਕੇਅਰ ਲੈਬੋਰਟਰੀ ਵੱਲੋਂ ਸਿਹਤ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਦੌਰਾਨ ਡਾ. ਸੁਮਿਤ ਗੁਪਤਾ ਅਤੇ ਡਾ. ਗੁਰਪ੍ਰੇਮਜੀਤ ਸਿੰਘ ਦੀ ਅਗਵਾਈ ਹੇਠ 200 ਮਰੀਜ਼ਾਂ ਦੀ ਜਾਂਚ ਕੀਤੀ ਗਈ। ਸ੍ਰੀ ਹੀਰਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਖੂਨ ਦੀ ਮੁਫ਼ਤ ਜਾਂਚ ਕੀਤੀ ਗਈ। ਟ੍ਰਾਂਸ ਕੇਅਰ ਕਲੀਨਿਕ ਦੇ ਸੰਚਾਲਕ ਡਾ. ਪ੍ਰਿਆਦਰਸ਼ਨੀ ਰੰਜਨ ਅਤੇ ਹੀਰਾ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੁਫ਼ਤ ਕੈਂਪ ਲਾਏ ਜਾਂਦੇ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ

LEAVE A REPLY

Please enter your comment!
Please enter your name here