ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 14 ਅਪਰੈਲ
ਭਾਰਤਮਾਲਾ ਐਕਸਪ੍ਰੈਸ ਹਾਈਵੇਅ ’ਤੇ ਆਸਾਖੇੜਾ ਟੌਲ ਪਲਾਜ਼ਾ ਨੇੜੇ ਟਰਾਲੇ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਟੱਕਰ ਵਿੱਚ ਪੰਜ ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਸਿਰਸਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਵੇਰਵਿਆਂ ਮੁਤਾਬਕ ਤੇਜ਼ ਰਫਤਾਰ ਟਰਾਲੇ ਨੇ ਟਰੈਕਟਰ‘ਟਰਾਲੀ ਨੂੰ ਪਿੱਛਿਓਂ ਟੱਕਰ ਮਾਰੀ ਹੈ। ਹਾਦਸਾ ਸਵੇਰੇ ਕਰੀਬ ਚਾਰ ਵਜੇ ਵਾਪਰਿਆ। ਨਕੋਦਰ-ਕਪੂਰਥਲਾ ਇਲਾਕੇ ਦੇ ਕਰੀਬ 40-45 ਸ਼ਰਧਾਲੂ ਟਰੈਕਟਰ ਟਰਾਲੀ ’ਤੇ ਸਵਾਰ ਹੋ ਕੇ ਰਾਜਸਥਾਨ ਦੇ ਤੀਰਥ ਸਥਾਨ ਗੋਗਾਮੇੜੀ ਜਾ ਰਹੇ ਸਨ। ਇਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਪੁਰਸ਼ ਸ਼ਾਮਲ ਸਨ। ਡੱਬਵਾਲੀ ਐਂਬੂਲੈਂਸ ਸਰਵਿਸ ਦੇ ਡਰਾਈਵਰ ਕੁਲਵੰਤ ਸਿੰਘ ਨੇ ਘਟਨਾ ਸਕਾਨ ’ਤੇ ਪੁੱਜ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਰਮਨ ਕੁਮਾਰ (36) ਵਾਸੀ ਸ਼ਾਲੂਪੁਰ, ਪੰਮਾ (50) ਵਾਸੀ ਨਕੋਦਰ, ਤੁਸ਼ਾਰ (14) ਪੁੱਤਰ ਮੱਖਣ ਵਾਸੀ ਕਪੂਰਥਲਾ, ਸੁਰਜੀਤ ਕੌਰ (45) ਵਾਸੀ ਮਦਰਵੇਟ ਤੇ ਚੰਨੋ ਪਤਨੀ ਭੋਲਦਾਸ ਵਾਸੀ ਕਪੂਰਥਲਾ ਵਜੋਂ ਹੋਈ ਹੈ|

The put up ਟਰਾਲੇ ਦੀ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟੱਕਰ, 5 ਜ਼ਖਮੀ appeared first on Punjabi Tribune.

LEAVE A REPLY

Please enter your comment!
Please enter your name here