ਗਵਾਲੀਅਰ, 3 ਮਾਰਚ

ਤਿ੍ਣਮੂਲ ਕਾਂਗਰਸ (ਟੀਐਮਸੀ) ਦੇ ਪੱਛਮੀ ਬੰਗਾਲ ’ਚ ਸਾਰੇ 42 ਲੋਕ ਸਭਾ ਸੀਟਾਂ ’ਤੇ ਚੋਣਾਂ ਲੜਨ ਦੇ ਫੈਸਲੇ ’ਚ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਅਗਾਮੀ ਆਮ ਚੋਣਾਂ ਲਈ ਮਮਤਾ ਬੈਨਰਜੀ ਨਾਲ ਗੱਠਜੋੜ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ। ਪਟਨਾ ’ਚ ਵਿਰੋਧੀ ਧਿਰ ਦੀ ਰੈਲੀ ਦੇ ਮੱਦੇਨਜ਼ਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮਤਰੀ ਮਮਤਾ ਬੈਨਰਜੀ ਕਹਿੰਦੀ ਹੈ ਕਿ ਉਹ ‘ਇੰਡੀਆ’ ਗੱਠਜੋੜ ’ਚ ਹੈ ਅਤੇ ਉਨ੍ਹਾਂ ਦਾ ਟੀਚਾ ਭਾਜਪਾ ਨੂੰ ਹਰਾਉਣਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਦੇ ਮਾਮਲੇ ’ਚ ਉਨ੍ਹਾਂ (ਕਾਂਗਰਸ) ਨੇ ਦਰਵਾਜ਼ਾ ਬੰਦ ਨਹੀਂ ਕੀਤਾ ਹੈ। ਉਨ੍ਹਾਂ ਨੇ ਇਕ ਤਰਫ਼ਾ ਫੈਸਲਾ ਲਿਆ ਹੈ। ਖੈਰ ਇਹ ਉਨ੍ਹਾਂ ਦੀ ਘੋਸ਼ਣਾ ਹੈ। ਜਿਥੇ ਤਕ ਸਾਡਾ ਸਬੰਧ ਹੈ ਤਾਂ ਗੱਲਬਾਤ ਅਜੇ ਵੀ ਜਾਰੀ ਹੈ ਅਤੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ।

LEAVE A REPLY

Please enter your comment!
Please enter your name here