ਨਵੀਂ ਦਿੱਲੀ (ਪੱਤਰ ਪ੍ਰੇਰਕ): ਊਬਰ ਵੱਲੋਂ ‘ਲੌਸਟ ਐਂਡ ਫਾਊਂਡ ਇੰਡੈਕਸ’ ਦੇ 2024 ਐਡੀਸ਼ਨ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਕੈਬ ’ਚ ਆਪਣੀਆਂ ਚੀਜ਼ਾਂ ਭੁੱਲਣ ਦੀ ਗੱਲ ਆਉਂਦੀ ਹੈ ਤਾਂ ਦਿੱਲੀ ਦੇ ਲੋਕ ਸਭ ਤੋਂ ਵਧ ਭੁਲੱਕੜ ਸਾਬਤ ਹੁੰਦੇ ਹਨ। ਮੁੰਬਈ ਦੂਜੇ ਸਥਾਨ ’ਤੇ ਰਿਹਾ, ਜਦੋਂਕਿ ਬੰਗਲੁਰੂ ਤੀਜੇ ਤੇ ਹੈਦਰਾਬਾਦ 4ਵੇਂ ਸਥਾਨ ’ਤੇ ਹੈ। ਪੁਣੇ ਦੇ ਲੋਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹਨ। ਰਿਪੋਰਟ ਮੁਤਾਬਕ ਪਿਛਲੇ ਸਾਲ ਦੌਰਾਨ ਫੋਨ, ਬੈਗ, ਪਰਸ ਅਤੇ ਕੱਪੜੇ ਸਣੇ ਹੋਰ ਵਸਤੂਆਂ ਟੈਕਸੀ ਵਿੱਚ ਛੱਡਣ ਵਾਲਿਆਂ ਦੀ ਸੂਚੀ ’ਚ ਦਿੱਲੀ ਵਾਸੀ ਸਿਖਰ ’ਤੇ ਹਨ। ਲੋਕ ਟੈਕਸੀ ’ਚ ਪਾਣੀ ਦੀਆਂ ਬੋਤਲਾਂ, ਚਾਬੀਆਂ, ਐਨਕਾਂ ਅਤੇ ਗਹਿਣੇ ਵਰਗੀਆਂ ਚੀਜ਼ਾਂ ਭੁੱਲਦੇ ਹਨ। ਸਵਾਰੀਆਂ ਨੇ ਪਾਸਪੋਰਟ, ਬੈਂਕ ਅਤੇ ਕਾਰੋਬਾਰੀ ਕਾਗਜ਼ਾਤ ਵਰਗੇ ਮਹੱਤਵਪੂਰਨ ਦਸਤਾਵੇਜ਼ ਵੀ ਛੱਡੇ ਹਨ। ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਲੋਕ ਮੁੱਖ ਤੌਰ ’ਤੇ ਤਿਉਹਾਰਾਂ ਦੇ ਦਿਨਾਂ ਦੌਰਾਨ ਸਭ ਤੋਂ ਵੱਧ ਸਾਮਾਨ ਭੁੱਲਦੇ ਹਨ।

LEAVE A REPLY

Please enter your comment!
Please enter your name here