ਆਬੂ ਧਾਬੀ, 1 ਮਾਰਚ

ਖੇਤੀ, ਮੱਛੀ ਪਾਲਣ ਸਬਸਿਡੀਆਂ ਅਤੇ ਈ-ਕਾਮਰਸ ਵਰਗੇ ਮੁੱਦਿਆਂ ’ਤੇ ਵਿਕਸਤ ਅਤੇ ਉਭਰਦੀਆਂ ਅਰਥਵਿਵਸਥਾਵਾਂ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਮੰਤਰੀ ਪੱਧਰੀ ਬੈਠਕ ਪੰਜਵੇਂ ਦਿਨ ਵੀ ਜਾਰੀ ਹੈ। ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਇਹ ਮੀਟਿੰਗ 29 ਫਰਵਰੀ ਨੂੰ ਖਤਮ ਹੋਣੀ ਸੀ ਪਰ ਇਸ ਖੜੋਤ ਤੋੜਨ ਲਈ ਇਸ ਨੂੰ ਇਕ ਦਿਨ ਹੋਰ ਵਧਾ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸਾਰੇ ਬਕਾਇਆ ਮੁੱਦਿਆਂ ‘ਤੇ ਮੈਂਬਰ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਪਰ ਹਾਲੇ ਤੱਕ ਕੋਈ ਵੱਡੀ ਸਹਿਮਤੀ ਨਹੀਂ ਬਣ ਸਕੀ ਹੈ। ਭਾਰਤ ਨੇ ਸਪਸ਼ਨ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਤੇ ਮਛੇਰਿਆਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ।

LEAVE A REPLY

Please enter your comment!
Please enter your name here