ਨਵੀਂ ਦਿੱਲੀ, 5 ਮਈ

ਸਟੇਸ਼ਨ ਮਾਸਟਰ ਦੇ ਡਿਊਟੀ ਦੌਰਾਨ ਸੌਂ ਜਾਣ ਕਰ ਕੇ ਉੱਤਰ ਪ੍ਰਦੇਸ਼ ਦੇ ਇਟਾਵਾ ਕੋਲ ਉਦੀ ਮੋੜ ਰੇਲਵੇ ਸਟੇਸ਼ਨ ’ਤੇ ਪਟਨਾ-ਕੋਟਾ ਐਕਸਪ੍ਰੈੱਸ ਰੇਲਗੱਡੀ ਕਰੀਬ ਅੱਧਾ ਘੰਟਾ ਹਰੀ ਝੰਡੀ ਦਾ ਇੰਤਜ਼ਾਰ ਕਰਦੀ ਰਹੀ। ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਗਰਾ ਰੇਲਵੇ ਮੰਡਲ ਨੇ ਸਟੇਸ਼ਨ ਮਾਸਟਰ ਨੂੰ ਇਸ ਲਾਪ੍ਰਵਾਹੀ ਦਾ ਕਾਰਨ ਦੱਸਣ ਨੂੰ ਕਿਹਾ ਹੈ, ਜਿਸ ਦੇ ਨਤੀਜੇ ਵਜੋਂ ਕੋਈ ਮੰਦਭਾਗੀ ਘਟਨਾ ਵਾਪਰ ਸਕਦੀ ਸੀ। ਇਹ ਸਟੇਸ਼ਨ ਆਗਰਾ ਮੰਡਲ ਅਧੀਨ ਆਉਂਦਾ ਹੈ। ਆਗਰਾ ਰੇਲਵੇ ਮੰਡਲ ਦੀ ਲੋਕ ਸੰਪਰਕ ਅਧਿਕਾਰੀ ਪ੍ਰਸ਼ਸਤੀ ਸ੍ਰੀਵਾਸਤਵ ਨੇ ਕਿਹਾ, ‘‘ਅਸੀਂ ਸਟੇਸ਼ਨ ਮਾਸਟਰ ਨੂੰ ਦੋਸ਼ ਪੱਤਰ ਜਾਰੀ ਕੀਤਾ ਹੈ ਅਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾ ਰਹੀ ਹੈ।’’ -ਪੀਟੀਆਈ

LEAVE A REPLY

Please enter your comment!
Please enter your name here