ਇਕਬਾਲ ਸਿੰਘ ਸ਼ਾਂਤ

ਡੱਬਵਾਲੀ, 22 ਮਾਰਚ

ਇਸ ਸ਼ਹਿਰ ਦੀ ਚੌਟਾਲਾ ਰੋਡ ’ਤੇ ਆਈਡੀਐੱਫਸੀ ਬੈਂਕ ਦੇ ਏਟੀਐੱਮ ਮਸ਼ੀਨ ’ਚੋਂ ਅੱਜ ਨਕਾਬਪੋਸ਼ ਚੋਰੀ ਕਰਕੇ ਲੈ ਗਏ। ਉਨ੍ਹਾਂ ਨੇ ਪੈਸੇ ਕੱਢਣ ਲਈ ਮਸ਼ੀਨ ਤੋੜ ਦਿੱਤੀ। ਚੋਰੀ ਰਕਮ ਦਾ ਖੁਲਾਸਾ ਨਹੀਂ ਹੋਇਆ। ਏਟੀਐੱਮ ਨੂੰ ਐੱਨਸੀਆਰ ਖੇਤਰ ਦੀ ਨਿੱਜੀ ਸੁਰੱਖਿਆ ਕੰਪਨੀ ਵੱਲੋਂ ਚਲਾਇਆ ਜਾਂਦਾ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸਵੇਰੇ ਬੈਂਕ ਦਾ ਸਫਾਈ ਕਰਮਚਾਰੀ ਉੱਥੇ ਪਹੁੰਚਿਆ। ਕੱਲ੍ਹ ਦੁਪਹਿਰ 8 ਲੱਖ ਰੁਪਏ ਮਸ਼ੀਨ ਵਿੱਚ ਪਾਏ ਗਏ ਸਨ। ਘਟਨਾ ਅਨੁਸਾਰ ਦੋ ਨਕਾਬਪੋਸ਼ ਨੌਜਵਾਨ ਏਟੀਐੱਮ ਕੈਬਿਨ ਵਿੱਚ ਦਾਖ਼ਲ ਹੋਏ। ਬੈਂਕ ਮੈਨੇਜਰ ਰੇਣੂ ਬਾਲਾ ਅਨੁਸਾਰ ਬੀਤੀ ਰਾਤ 2 ਵਜੇ ਤੱਕ ਬੈਂਕ ਦੇ ਅੰਕੜਿਆਂ ਅਨੁਸਾਰ ਏਟੀਐੱਮ ਵਿੱਚ ਕਰੀਬ 7.5 ਲੱਖ ਰੁਪਏ ਸਨ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੇ ਇੰਚਾਰਜ ਸ਼ੈਲੇਂਦਰ ਕੁਮਾਰ ਨੇ ਸਥਿਤੀ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here