ਬੀਜਿੰਗ, 26 ਅਪਰੈਲ

ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਰਫ਼ ਦਲਾਈ ਲਾਮਾ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕਰੇਗਾ, ਭਾਰਤ ’ਚ ਜਲਾਵਤਨ ਤਿੱਬਤ ਸਰਕਾਰ ਦੇ ਅਧਿਕਾਰੀਆਂ ਨਾਲ ਨਹੀਂ। ਜਦ ਕਿ ਉਸ ਨੇ ਤਿੱਬਤ ਦੇ ਸਰਵਉੱਚ ਬੌਧ ਅਧਿਆਤਮਕ ਆਗੂ ਦਲਾਈ ਲਾਮਾ ਦੀ ਖੁਦਮੁਖਤਾਰੀ ਦੀ ਲੰਮੇ ਸਮੇਂ ਤੋਂ ਜਾਰੀ ਮੰਗ ’ਤੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਤਿੱਬਤ ਦੀ ਜਲਾਵਤਨ ਸਰਕਾਰ ਅਤੇ ਚੀਨ ਦੀ ਸਰਕਾਰ ਵਿੱਚ ਪਿਛਲੇ ਦਰਵਾਜਿਉਂ ਗੱਲਬਾਤ ਦੀਆਂ ਖਬਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ।

LEAVE A REPLY

Please enter your comment!
Please enter your name here