ਬਲੀਆ (ਯੂਪੀ), 24 ਅਪਰੈਲ

ਬਲੀਆ ਜ਼ਿਲ੍ਹੇ ਦੇ ਬਾਂਸਡੀਹ ਰੋਡ ਇਲਾਕੇ ਵਿੱਚ ਮੁਟਿਆਰ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰਨ ਤੋਂ ਨਾਰਾਜ਼ ਹੋ ਕੇ ਕਥਿਤ ਤੌਰ ’ਤੇ ਆਪਣੇ ਪ੍ਰੇਮੀ ਦੇ ਮੂੰਹ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲੀਸ ਨੇ ਲੜਕੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਬਾਂਸਡੀਹ ਰੋਡ ਥਾਣਾ ਖੇਤਰ ਦੇ ਪਿੰਡ ‘ਚ ਬੀਤੀ ਸ਼ਾਮ ਰਾਕੇਸ਼ ਬਿੰਦ ਦਾ ਵਿਆਹ ਸੀ ਅਤੇ ਬਰਾਤ ਨਿਕਲਣ ਵਾਲੀ ਸੀ। ਇਸ ਦੌਰਾਨ ਉਨ੍ਹਾਂ ਦੇ ਪਿੰਡ ਦੀ ਹੀ ਰਹਿਣ ਵਾਲੀ ਲਕਸ਼ਮੀ ਨੇ ਰਾਕੇਸ਼ ਦੇ ਚਿਹਰੇ ‘ਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਤੋਂ ਬਾਅਦ ਰਾਕੇਸ਼ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕਸ਼ਮੀਰ ਨੂੰ ਹਿਰਾਸਤ ‘ਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਰਾਕੇਸ਼ ਦੇ ਲਕਸ਼ਮੀ ਨਾਲ ਪਹਿਲਾਂ ਪ੍ਰੇਮ ਸਬੰਧ ਸਨ ਪਰ ਉਹ ਇਸ ਦੀ ਬਜਾਏ ਕਿਸੇ ਹੋਰ ਲੜਕੀ ਨਾਲ ਵਿਆਹ ਕਰ ਰਿਹਾ ਸੀ।

LEAVE A REPLY

Please enter your comment!
Please enter your name here