ਸ੍ਰੀਨਗਰ, 22 ਫਰਵਰੀ

ਜੰਮੂ-ਕਸ਼ਮੀਰ ਦੇ ਉੜੀ ‘ਚ ਗਲੀ ਕ੍ਰਿਕਟ ਖੇਡਣ ਵਾਲੇ ਨੌਜਵਾਨ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਕੋਈ ਹੋਰ ਨਹੀਂ, ਸਗੋਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਉਨ੍ਹਾਂ ਨਾਲ ਖੇਡਣ ਆਇਆ। ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰ ਰਹੇ ਤੇਂਦੁਲਕਰ ਆਪਣੀ ਕਾਰ ਤੋਂ ਹੇਠਾਂ ਉਤਰੇ, ਜਦੋਂ ਉਨ੍ਹਾਂ ਨੇ ਸੜਕ ‘ਤੇ ਗੱਤੇ ਦੇ ਡੱਬੇ ਅਤੇ ਇਕ ਤੇਲ ਦੀ ਖਾਲੀ ਕੇਨੀ ਨੂੰ ਵਿਕਟਾਂ ਬਣਾ ਕੇ ਕੁਝ ਨੌਜਵਾਨਾਂ ਨੂੰ ਕ੍ਰਿਕਟ ਖੇਡਦੇ ਦੇਖਿਆ। ਤੇਂਦੁਲਕਰ ਨੇ ਟਵਿੱਟਰ ‘ਤੇ ਵੀਡੀਓ ਪੋਸਟ ਕੀਤੀ ਹੈ, ਜਿਸ ਦਾ ਸਿਰਲੇਖ ਉਨ੍ਹਾਂ ਨੇ ‘ਕ੍ਰਿਕਟ ਅਤੇ ਕਸ਼ਮੀਰ: ਸਵਰਗ ਵਿਚ ਖੇਡਿਆ ਮੈਚ’ ਦਿੱਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੂੰ 9 ਗੇਂਦਾਂ ਖੇਡਦੇ ਦੇਖਿਆ ਜਾ ਸਕਦਾ ਹੈ।’

LEAVE A REPLY

Please enter your comment!
Please enter your name here