ਹਰਜੀਤ ਸਿੰਘ

ਡੇਰਾਬੱਸੀ, 6 ਮਈ

ਬਰਵਾਲਾ ਸੜਕ ’ਤੇ ਸਥਿਤ ਯਰਵਿਕ ਹਿੰਦੁਸਤਾਨ (ਪੁਰਾਣਾ ਨਾਂਅ ਐੱਸਆਰ) ਤੌਲੀਏ ਬਣਾਉਣ ਵਾਲੀ ਫੈਕਟਰੀ ਦੇ ਗੁਦਾਮ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਸਟੇਸ਼ਨ ਤੋਂ ਪੁੱਜੇ ਕਰਮੀਆਂ ਨੇ ਲਗਪਗ ਦੋ ਘੰਟੇ ਦੀ ਮੁਸ਼ੱਕਤ ਤੋ ਬਾਅਦ ਅੱਗ ਉੱਤੇ ਕਾਬੂ ਪਾਇਆ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋਣ ਦਾ ਖਦਸ਼ਾ ਹੈ ਜਿਸ ਦੀ ਹਾਲੇ ਵਿਭਾਗੀ ਪੁਸ਼ਟੀ ਨਹੀ ਹੋਈ। ਘਟਨਾ ਸਮੇਂ ਫੈਕਟਰੀ ਵਿੱਚ ਕਰੀਬ 200 ਵਰਕਰ ਕੰਮ ਕਰ ਰਹੇ ਸਨ ਜੋ ਸਮਾਂ ਰਹਿੰਦੇ ਸੁਰੱਖਿਅਤ ਬਾਹਰ ਨਿਕਲ ਗਏ। ਅੱਗ ਜ਼ਿਆਦਾ ਨਾ ਫੈਲਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ।

LEAVE A REPLY

Please enter your comment!
Please enter your name here