ਰਾਮਪੁਰ, 29 ਫਰਵਰੀ

ਇੱਥੇ ਮਿਲਕ ਇਲਾਕੇ ਵਿੱਚ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਤਸਵੀਰ ਨਾਲ ਪੋਸਟਰ ਲਗਾਉਣ ਨੂੰ ਲੈ ਕੇ ਹੋਈ ਲੜਾਈ ਦੌਰਾਨ ਚੱਲੀ ਗੋਲੀ ਕਰ ਕੇ ਹੋਈ ਦਲਿਤ ਲੜਕੇ ਦੀ ਮੌਤ ਦੇ ਸਬੰਧ ਵਿੱਚ ਅੱਜ ਇਕ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਅਤੇ ਤਿੰਨ ਪੁਲੀਸ ਅਧਿਕਾਰੀਆਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਮਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਜੋਗਿੰਦਰ ਸਿੰਘ ਨੇ ਮਿਲਕ ਤਹਿਸੀਲ ਦੇ ਡਿਪਟੀ ਜ਼ਿਲ੍ਹਾ ਮੈਜਿਸਟਰੇਟ ਅਮਨ ਦੇਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਐੱਸਪੀ ਰਾਜੇਸ਼ ਦਿਵੇਦੀ ਨੇ ਸਰਕਲ ਅਫਸਰ ਕਿਰਤੀ ਨਿਧੀ ਆਨੰਦ, ਮਿਲਕ ਪੁਲੀਸ ਥਾਣੇ ਦੇ ਇੰਚਾਰਜ ਇੰਸਪੈਕਟਰ ਅਨੁਪਮ ਸ਼ਰਮਾ ਅਤੇ ਆਊਟ ਪੋਸਟ ਇੰਚਾਰਜ ਇੰਸਪੈਕਟਰ ਸੁਰੇਂਦਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। -ਪੀਟੀਆਈ

LEAVE A REPLY

Please enter your comment!
Please enter your name here