ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 5 ਮਾਰਚ

ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਦਸ ਆਈਏਐੱਸ ਤੇ 26 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਸਰਕਾਰ ਵੱਲੋਂ ਜਾਰੀ ਆਦੇਸ਼ ਅਨੁਸਾਰ ਆਈਏਐੱਸ ਅਧਿਕਾਰੀ ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਲੋਕਪਾਲ, ਅੰਮ੍ਰਿਤ ਕੌਰ ਗਿੱਲ ਨੂੰ ਵਿਸ਼ੇਸ਼ ਸਕੱਤਰ ਖੇਤੀ ਤੇ ਕਿਸਾਨ ਭਲਾਈ, ਕੁਲਵੰਤ ਸਿੰਘ ਨੂੰ ਡੀਸੀ ਮੋਗਾ, ਮੁਨੀਸ਼ ਕੁਮਾਰ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਨਾਲ ਮੁੱਖ ਪ੍ਰਸ਼ਾਸਕ ਗਮਾਡਾ, ਸੀਨੂੰ ਦੁੱਗਲ ਨੂੰ ਡੀਸੀ ਫਾਜ਼ਿਲਕਾ ਦੇ ਨਾਲ ਕਮਿਸ਼ਨਰ ਨਗਰ ਨਿਗਮ ਅਬੋਹਰ, ਅਮਨਦੀਪ ਕੌਰ ਨੂੰ ਵਿਸ਼ੇਸ਼ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ, ਆਦਿੱਤਿਆ ਨੂੰ ਕਮਿਸ਼ਨਰ ਨਗਰ ਨਿਗਮ ਪਟਿਆਲਾ, ਕਮਲ ਕੁਮਾਰ ਗਰਗ ਨੂੰ ਐੱਮਡੀ ਮਾਰਕਫੈੱਡ, ਅੰਕੁਰਜੀਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਕੰਚਨ ਨੂੰ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਲਗਾਇਆ ਗਿਆ ਹੈ।

ਪੀਸੀਐੱਸ ਅਧਿਕਾਰੀ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ ਮੋਗਾ, ਅਨੂਪਮ ਕਲੇਰ ਨੂੰ ਕਮਿਸ਼ਨਰ ਨਗਰ ਨਿਗਮ ਕਪੂਰਥਲਾ, ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਸੰਯੁਕਤ ਸਕੱਤਰ ਪ੍ਰਿੰਟਿੰਗ ਤੇ ਸਟੇਸ਼ਨਰੀ ਦੇ ਨਾਲ ਸੰਯੁਕਤ ਸੱਕਤਰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਲਗਾਇਆ ਗਿਆ ਹੈ। ਅਨਿਤਾ ਦਰਸ਼ੀ ਨੂੰ ਵਧੀਕ ਡਿਪਟੀ ਕਮਿਸ਼ਨਰ ਫਾਜ਼ਿਲਕਾ, ਅਮਨਦੀਪ ਕੌਰ ਨੂੰ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ, ਹਰਜੀਤ ਸਿੰਘ ਸੰਧੂ ਨੂੰ ਸੰਯੁਕਤ ਸਕੱਤਰ ਵਿਗਿਆਨ ਤਕਨੀਕ ਤੇ ਵਾਤਾਵਾਰਣ ਦੇ ਨਾਲ ਸੰਯੁਕਤ ਸਕੱਤਰ ਘਰੇਲੂ ਤੇ ਸ਼ਹਿਰੀ ਵਿਕਾਸ, ਜੋਤੀ ਬਾਲਾ ਨੂੰ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਚਾਰੂਮਿਤਾ ਨੂੰ ਐੱਸਡੀਐੱਮ ਫਿਰੋਜ਼ਪੁਰ, ਹਰਕੀਰਤ ਕੌਰ ਨੂੰ ਡਿਪਟੀ ਸਕੱਤਰ ਪ੍ਰਸੋਨਲ ਅਤੇ ਦੀਪਜੋਤ ਕੌਰ ਨੂੰ ਅਸਟੇਟ ਅਫ਼ਸਰ ਪਟਿਆਲਾ ਲਗਾਇਆ ਗਿਆ ਹੈ।

ਇਸੇ ਤਰ੍ਹਾਂ ਪੀਸੀਐੱਸ ਅਧਿਕਾਰੀ ਮਨਜੀਤ ਕੌਰ ਨੂੰ ਸਹਾਇਕ ਕਮਿਸ਼ਨਰ ਪਟਿਆਲਾ, ਹਰਬੰਸ ਸਿੰਘ ਨੂੰ ਆਰਟੀਓ ਮਾਲੇਰਕੋਟਲਾ, ਰਵਿੰਦਰ ਸਿੰਘ ਅਰੋੜਾ ਨੂੰ ਐੱਸਡੀਐੱਮ ਬਾਬਾ ਬਕਾਲਾ, ਅਮਰਿੰਦਰ ਸਿੰਘ ਮੱਲ੍ਹੀ ਨੂੰ ਡਿਪਟੀ ਸਕੱਤਰ ਪਲੈਨਿੰਗ, ਨਵਦੀਪ ਕੁਮਾਰ ਨੂੰ ਐੱਸਡੀਐੱਮ ਰੂਪਨਗਰ, ਲਾਲ ਵਿਸਵਾਸ ਬੈਂਸ ਨੂੰ ਐੱਸਡੀਐੱਮ ਅੰਮ੍ਰਿਤਸਰ-2, ਰਵਿੰਦਰ ਸਿੰਘ ਨੂੰ ਐੱਸਡੀਐੱਮ ਪਾਤੜਾਂ, ਅਮਨਪ੍ਰੀਤ ਸਿੰਘ ਨੂੰ ਮੁੱਖ ਫੀਲਡ ਅਫ਼ਸਰ ਕਪੂਰਥਲਾ, ਗੁਰਮੀਤ ਕੁਮਾਰ ਨੂੰ ਐੱਸਡੀਐੱਮ ਅਹਿਮਦਗੜ੍ਹ, ਪੰਕਜ ਕੁਮਾਰ ਨੂੰ ਐੱਸਡੀਐੱਮ ਅਬੋਹਰ, ਵਰੁਣ ਕੁਮਾਰ ਨੂੰ ਐੱਸਡੀਐੱਮ ਫਰੀਦਕੋਟ, ਇਰਵਨ ਕੌਰ ਨੂੰ ਐੱਸਡੀਐੱਮ ਕਪੂਰਥਲਾ, ਮਨਪ੍ਰੀਤ ਕੌਰ ਨੂੰ ਡਿਪਟੀ ਸਕੱਤਰ ਆਮ ਪ੍ਰਸ਼ਾਸਨ ਤੇ ਤਾਲਮੇਲ, ਮਨਦੀਪ ਕੌਰ ਨੂੰ ਡਿਪਟੀ ਸਕੱਤਰ ਆਮ ਪ੍ਰਸ਼ਾਸਨ ਤੇ ਤਾਲਮੇਲ, ਜਸਪਾਲ ਸਿੰਘ ਬਰਾੜ ਨੂੰ ਐੱਸਡੀਐੱਮ ਧਰਮਕੋਟ ਅਤੇ ਰਾਜਪਾਲ ਸਿੰਘ ਸੇਖੋਂ ਨੂੰ ਐੱਸਡੀਐੱਮ ਆਨੰਦਪੁਰ ਸਾਹਿਬ ਨਿਯੁਕਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here