ਨਵੀਂ ਦਿੱਲੀ, 19 ਮਾਰਚ

ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਆਪਣੇ ਸਬੰਧਾਂ ਨੂੰ ਖੁੱਲ੍ਹੇਆਮ ਸਵੀਕਾਰ ਕਰ ਲਿਆ ਹੈ ਅਤੇ ਇਸ ਨੂੰ ਆਪਣੇ ਆਪ ਲਈ ਸਨਮਾਨ ਕਰਾਰ ਦਿੱਤਾ ਹੈ। ਇਹ ਅਚਾਨਕ ਖੁਲਾਸਾ ਪਾਕਿਸਤਾਨ ਵਿੱਚ ਇੰਟਰਵਿਊ ਦੌਰਾਨ ਸਾਹਮਣੇ ਆਇਆ ਜਿੱਥੇ ਮਿਆਂਦਾਦ ਨੇ ਮੰਨਿਆ ਕਿ ਉਹ ਦਾਊਦ ਨੂੰ ਲੰਮੇ ਸਮੇਂ ਤੋਂ ਜਾਣਦਾ ਹੈ ਤੇ ਦੁਬਈ ਵਿੱਚ ਉਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਹੋਈ ਸੀ। ਉਸ ਨੇ ਇਹ ਵੀ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਉਸ ਦੀ ਧੀ ਦਾ ਮੇਰੇ ਬੇਟੇ ਨਾਲ ਵਿਆਹ ਹੋਇਆ ਹੈ। ਮਿਆਂਦਾਦ ਨੇ ਦਾਊਦ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਨਾਮਵਰ ਗੈਂਗਸਟਰ ਨੇ ਮੁਸਲਿਮ ਭਾਈਚਾਰੇ ਲਈ ਬਹੁਤ ਕੁੱਝ ਕੀਤਾ ਹੈ। ਦਾਊਦ ਨੇ ਮੁਸਲਿਮ ਭਾਈਚਾਰੇ ਲਈ ਜੋ ਕੁਝ ਕੀਤਾ ਹੈ, ਉਹ ਸੁਨਹਿਰੀ ਸ਼ਬਦਾਂ ਵਿੱਚ ਲਿਖਿਆ ਜਾਵੇਗਾ।

LEAVE A REPLY

Please enter your comment!
Please enter your name here