ਨਵੀਂ ਦਿੱਲੀ, 27 ਫਰਵਰੀ

ਕੇਂਦਰੀ ਦਿੱਲੀ ਦੇ ਲੋਕ ਨਾਇਕ ਹਸਪਤਾਲ ਦੇ ਐਮਰਜੰਸੀ ਵਾਰਡ ਵਿੱਚ ਅੱਗ ਲੱਗਣ ਤੋਂ ਬਾਅਦ ਮਰੀਜ਼ਾਂ ਅਤੇ ਸਟਾਫ ਮੈਂਬਰਾਂ ਸਮੇਤ ਲਗਪਗ 50 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 10.18 ਵਜੇ ਹਸਪਤਾਲ ਤੋਂ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਕੁੱਲ 10 ਗੱਡੀਆਂ ਨੂੰ ਤੁਰੰਤ ਸੇਵਾ ਵਿੱਚ ਲਗਾਇਆ ਗਿਆ। ਓਪੀਡੀ ਦੇ ਮੇਨ ਕੈਜੂਅਲਟੀ ਵਾਰਡ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਸ ਨੇ ਦੱਸਿਆ ਕਿ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ‘ਚ ਕਰੀਬ ਇਕ ਘੰਟਾ ਲੱਗਾ। ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਸਮੇਤ ਲਗਪਗ 50 ਲੋਕਾਂ ਨੂੰ ਬਾਹਰ ਕੱਢਿਆ ਗਿਆ। ਅੱਗ ਤੀਜੀ ਮੰਜ਼ਿਲ ਦੇ ਐਮਰਜੰਸੀ ਵਾਰਡ ‘ਚ ਲੱਗੀ। ਕੋਈ ਜ਼ਖ਼ਮੀ ਨਹੀਂ ਹੋਇਆ।

LEAVE A REPLY

Please enter your comment!
Please enter your name here