ਸਿੰਗਾਪੁਰ, 7 ਮਈ

ਭਾਰਤੀ ਜਲ ਸੈਨਾ ਨੇ ਦੱਖਣੀ ਚੀਨ ਸਾਗਰ ’ਚ ਜੰਗੀ ਬੇੜੇ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਦੱਖਣੀ ਚੀਨ ਸਾਗਰ ’ਚ ਜਲ ਸੈਨਾ ਦੀ ਈਸਟਰਨ ਫਲੀਟ ਦੀ ਅਪਰੇਸ਼ਨਲ ਤਾਇਨਾਤੀ ਦੇ ਹਿੱਸੇ ਵਜੋਂ ਸਿੰਗਾਪੁਰ ਪਹੁੰਚ ਗਏ ਹਨ, ਜਿਹੜੇ ਦੋਵਾਂ ਫੌਜਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਉਭਾਰਦੇ ਹਨ। ਭਾਰਤੀ ਜਲ ਸੈਨਾ ਦੇ ਇੱਕ ਤਰਜਮਾਨ ਨੇ ਕਿਹਾ ਕਿ ਰੀਅਰ ਐਡਮਿਰਲ ਰਾਜੇਸ਼ ਧਨਖਾ ਦੀ ਅਗਵਾਈ ਹੇਠ ਭਾਰਤੀ ਜਲ ਸੈਨਾ ਦੇ ਜਹਾਜ਼ ਦਿੱਲੀ, ਸ਼ਕਤੀ ਅਤੇ ਕਿਲਤਾਨ ਸੋਮਵਾਰ ਨੂੰ ਇੱਥੇ ਪਹੁੰਚੇ। ਇਸ ਵਿੱਚ ਕਿਹਾ ਗਿਆ ਕਿ ਦੱਖਣੀ ਚੀਨ ਸਾਗਰ ਵਿੱਚ ਚੀਨ ਵੱਲੋਂ ਆਪਣੇ ਦਬਦਬੇ ਦੇ ਮੁਜ਼ਾਹਰੇ ਦਰਮਿਆਨ ਇਹ ਦੌਰਾ ਭਾਰਤੀ ਜਲ ਸੈਨਾ ਦੀ ਈਸਟਰਨ ਫਲੀਟ ਦੀ ਦੱਖਣੀ ਚੀਨ ਸਾਗਰ ’ਚ ਅਪਰੇਸ਼ਨਲ ਤਾਇਨਾਤੀ ਦਾ ਇੱਕ ਹਿੱਸਾ ਹੈ। ਭਾਰਤੀ ਜਲ ਸੈਨਾ ਦੇ ਤਿੰਨਾਂ ਬੇੜਿਆਂ ਦਾ ਇੱਥੇ ਸਿੰਗਾਪੁਰ ਨੇਵੀ ਦੇ ਜਵਾਨਾਂ ਅਤੇ ਸਿੰਗਾਪੁਰ ’ਚ ਭਾਰਤ ਦੇ ਹਾਈ ਕਮਿਸ਼ਨਰ ਨੇ ਸਵਾਗਤ ਕੀਤਾ।

ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘‘ਇਹ ਦੌਰਾ ਕਈ ਪ੍ਰੋਗਰਾਮਾਂ ਤੇ ਸਰਗਰਮੀਆਂ ਰਾਹੀਂ ਦੋਵਾਂ ਮੁਲਕਾਂ ਦੀ ਲੰਮੇ ਸਮੇਂ ਦੀ ਦੋਸਤੀ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਹੈ। ਬਿਆਨ ਮੁਤਾਬਕ ਬੰਦਰਗਾਹ ’ਤੇ ਜਹਾਜ਼ਾਂ ਦੇ ਠਹਿਰਾਅ ਦੌਰਾਨ ਕਈ ਸਰਗਰਮੀਆਂ ਦੀ ਯੋਜਨਾ ਹੈ।

ਇਸ ਵਿੱਚ ਕਿਹਾ ਗਿਆ, ‘‘ਇਨ੍ਹਾਂ ਵਿੱਚ ਭਾਰਤ ਦੇ ਹਾਈ ਕਮਿਸ਼ਨ ਨਾਲ ਗੱਲਬਾਤ, ਸਿੰਗਾਪੁਰ ਗਣਰਾਜ ਦੀ ਜਲ ਸੈਨਾ ਨਾਲ ਪੇਸ਼ੇਵਰ ਗੱਲਬਾਤ ਦੇ ਨਾਲ-ਨਾਲ ਸਿੱਖਿਆ ਅਤੇ ਭਾਈਚਾਰਕ ਪਹੁੰਚ ਸਣੇ ਹੋਰ ਸਰਗਰਮੀਆਂ ਵੀ ਸ਼ਾਮਲ ਹਨ, ਜਿਹੜੀਆਂ ਦੋਵਾਂ ਜਲ ਸੈਨਾਵਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਨੂੰ ਦਰਸਾਉਦੀਆਂ ਹਨ।’’ -ਪੀਟੀਆਈ

LEAVE A REPLY

Please enter your comment!
Please enter your name here