ਦੁਬਈ, 4 ਅਪਰੈਲ

ਦੱਖਣ-ਪੂਰਬੀ ਇਰਾਨ ਵਿੱਚ ਤਿੰਨ ਥਾਈਂ ਝੜਪਾਂ ’ਚ 18 ਬੰਦੂਕਧਾਰੀ ਅਤੇ ਇਰਾਨੀ ਸੁਰੱਖਿਆ ਬਲਾਂ ਦੇ 10 ਮੈਂਬਰ ਮਾਰੇ ਗਏ। ਸਰਕਾਰੀ ਖ਼ਬਰ ਏਜੰਸੀ ‘ਇਰਨਾ’ ਮੁਤਾਬਕ ਇਨ੍ਹਾਂ ਘਟਨਾਵਾਂ ਦੌਰਾਨ ਸੁਰੱਖਿਆ ਬਲਾਂ ਦੇ 10 ਹੋਰ ਮੈਂਬਰ ਜ਼ਖਮੀ ਹੋ ਗਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੰਦੂਕਧਾਰੀਆਂ ਨੇ ਰਸਕ ਸ਼ਹਿਰ ਵਿਚ ‘ਰੈਵੋਲਿਊਸ਼ਨਰੀ ਗਾਰਡ’ ਦੀ ਇਕ ਚੌਕੀ ਅਤੇ ਚਾਹਬਹਾਰ ਸ਼ਹਿਰ ਵਿਚ ਇਕ ਤੱਟ ਰੱਖਿਅਕ ਸਟੇਸ਼ਨ ’ਤੇ ਗੋਲੀਬਾਰੀ ਕੀਤੀ। ਇਰਨਾ ਮੁਤਾਬਕ ਬੰਦੂਕਧਾਰੀ ਦੋ ਥਾਵਾਂ ’ਤੇ ਲੋਕਾਂ ਨੂੰ ਬੰਧਕ ਬਣਾ ਰਹੇ ਸਨ। ਰਿਪੋਰਟ ਵਿੱਚ ਬੰਧਕਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਕੱਟੜਪੰਥੀ ਜਥੇਬੰਦੀ ਜੈਸ਼ ਅਲ-ਅਦਲ ’ਤੇ ਹਮਲਿਆਂ ਦਾ ਦੋਸ਼ ਲਾਇਆ ਗਿਆ ਹੈ। ਇਹ ਜਥੇਬੰਦੀ ਕਥਿਤ ਤੌਰ ’ਤੇ ਨਸਲੀ ਬਲੋਚ ਘੱਟ ਗਿਣਤੀਆਂ ਲਈ ਵਧੇਰੇ ਅਧਿਕਾਰ ਚਾਹੁੰਦੀ ਹੈ। -ਏਪੀ

LEAVE A REPLY

Please enter your comment!
Please enter your name here