ਪੱਤਰ ਪ੍ਰੇਰਕ

ਮੰਡੀ ਅਹਿਮਦਗੜ੍ਹ, 24 ਅਪਰੈਲ

ਇੱਥੋਂ ਦੇ ਠੋਸ ਕੂੜਾ ਪ੍ਰਬੰਧਨ ਨੂੰ ਕਮਜ਼ੋਰ ਗਰਦਾਨਦਿਆਂ ਉੱਚ ਅਧਿਕਾਰੀਆਂ ਨੇ ਇੱਥੋਂ ਦੇ ਪ੍ਰਬੰਧਕਾਂ ਨੂੰ ਪੰਜਾਬ ਮਿਉਂਸਿਪਲ ਇਨਫਰਾਸਟਰਕਚਰ ਵਿਕਾਸ ਕੰਪਨੀ (ਪੀਐੱਮਆਈਡੀਸੀ) ਦੇ ਡਾਇਰੈਕਟੋਰੇਟ ਦੇ ਹੁਕਮਾਂ ਅਨੁਸਾਰ ਤੁਰੰਤ ਕਾਰਵਾਈ ਕਰਕੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਆਖਿਆ ਹੈ। ਸਵੱਛਤਾ ਬਾਰੇ ਮੁਲਾਂਕਣ ਹਾਲ ਹੀ ਵਿੱਚ ਪੀਐੱਮਆਈਡੀਸੀ ਦੇ ਡਾਇਰੈਕਟਰ ਡਾ. ਪੂਰਨ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੇ ਗਏ ਦੌਰੇ ਦੌਰਾਨ ਕੀਤਾ ਗਿਆ। ਉਕਤ ਦੌਰਾ ਇੱਥੋਂ ਦੇ ਸਮਾਜ ਸੇਵੀ ਰਾਜ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਹਦਾਇਤਾਂ ਤਹਿਤ ਕੀਤਾ ਗਿਆ ਸੀ। ਕਾਰਜ ਸਾਧਕ ਅਫਸਰ ਨੂੰ ਲਿਖੇ ਪੱਤਰ ਵਿੱਚ ਪੂਰਨ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ ਦੇ ਪੱਧਰ ਦੇ ਮਿਆਰ ਨੂੰ ਠੀਕ ਕਰਨ ਲਈ ਕੰਪਨੀ ਦੇ ਸੁਝਾਵਾਂ ਨੂੰ ਲਾਗੂ ਕਰਕੇ ਸਮੇਂ ਸਮੇਂ ’ਤੇ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ ਜਾਵੇ।

ਸੁੱਕੇ ਕੂੜੇ ਦੀ ਪੰਡਾਂ ਬਣਾਉਣੀ, ਗਿੱਲੇ ਕੂੜੇ ਦੀ ਪ੍ਰੋਸੈਸਿੰਗ, ਕੁੱਝ ਵਾਰਡਾਂ ਦੇ ਵਸਨੀਕਾਂ ਨੂੰ ਕੂੜੇ ਦੀ ਛਾਂਟੀ ਕਰਨ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਸਟਾਫ ਦੀ ਤਾਇਨਾਤੀ ਅਤੇ ਕੌਂਸਲਰਾਂ ਦੇ ਸੁਝਾਵਾਂ ਅਨੁਸਾਰ ਕਦਮ ਚੁੱਕਣਾ ਮੁੱਖ ਸੁਝਾਅ ਵਜੋਂ ਦਰਸਾਏ ਗਏ। ਪੱਤਰ ਅਨੁਸਾਰ ਇੱਥੇ ਸਫ਼ਾਈ ਅਤੇ ਕੂੜਾ ਇਕੱਠਾ ਕਰਨ ਲਈ ਸਿਰਫ਼ 105 ਹੀ ਉਪਲਬਧ ਹਨ ਕਿਉਂਕਿ ਬਾਕੀ 15 ਤੋਂ ਡਰਾਈਵਰਾਂ, ਸੀਵਰਮੈਨ ਅਤੇ ਬੇਲਦਾਰ ਵਜੋਂ ਕੰਮ ਲਿਆ ਜਾਂਦਾ ਹੈ।

LEAVE A REPLY

Please enter your comment!
Please enter your name here