ਨਾਗਪੁਰ, 10 ਮਾਰਚ

ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਵਰਤ ਦੌਰਾਨ ਸਨੈਕਸ ਤੇ ਹੋਰ ਖਾਧ ਪਦਾਰਥ ਖਾਣ ਮਗਰੋਂ 50 ਤੋਂ ਵੱਧ ਲੋਕ ਬਿਮਾਰ ਹੋ ਗਏ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਇਹ ਪੀੜਤ ਜ਼ਿਲ੍ਹੇ ਦੇ ਕੈਂਪਟੀ ਅਤੇ ਨਾਗਪੁਰ ਦੇ ਕੁੱਝ ਇਲਾਕਿਆਂ ਨਾਲ ਸਬੰਧਤ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਂਪਟੀ ਵਿੱਚ ਕੁੱਝ ਦੁਕਾਨਾਂ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਤੋਂ ਸਾਬੂਦਾਨੇ, ਆਲੂ ਤੇ ਹੋਰ ਚੀਜ਼ਾਂ ਨਾਲ ਬਣਿਆ ਸਨੈਕਸ ‘ਫਰਾਲੀ’ (ਵਰਤ ਦੌਰਾਨ ਖਾਣ ਵਾਲਾ ਭੋਜਨ) ਖਾਣ ਮਗਰੋਂ ਕੁੱਝ ਵਿਅਕਤੀਆਂ ਨੇ ਪੇਟ ਖ਼ਰਾਬ ਹੋਣ, ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕੀਤੀ ਸੀ।

LEAVE A REPLY

Please enter your comment!
Please enter your name here