ਜੈਸਮੀਨ ਭਾਰਦਵਾਜ

ਨਾਭਾ, 23 ਫਰਵਰੀ

ਨੇੜਲੇ ਪਿੰਡ ਸੌਜਾ ਵਿੱਚ ਅਵਾਰਾ ਕੁੱਤਿਆਂ ਨੇ 80 ਸਾਲਾ ਬਜ਼ੁਰਗ ਨੂੰ ਨੋਚ-ਨੋਚ ਕੇ ਮਾਰ ਦਿੱਤਾ। ਕਿਸਾਨ ਜੀਤ ਸਿੰਘ ਆਪਣੇ ਖੇਤ ਤੋਂ ਘਰ ਨਾ ਮੁੜੇ ਤਾਂ ਪਰਿਵਾਰ ਉਨ੍ਹਾਂ ਦੀ ਭਾਲ ਵਿੱਚ ਨਿਕਲਿਆ। ਰਸਤੇ ਵਿੱਚ ਉਨ੍ਹਾਂ ਦੀ ਕੁੱਤਿਆਂ ਵੱਲੋਂ ਖਾਧੀ ਲਾਸ਼ ਮਿਲੀ। ਸਰਪੰਚ ਬਹਾਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁੱਤਿਆਂ ਨੂੰ ਡੰਗਰਾਂ ਦਾ ਮਾਸ ਮੂੰਹ ਲੱਗਣ ਤੋਂ ਬਾਅਦ ਇਨ੍ਹਾਂ ਦੀ ਦਹਿਸ਼ਤ ਫੈਲੀ ਹੋਈ ਹੈ। ਨੰਬਰਦਾਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਨਾਲ ਦੇ ਪਿੰਡ ਕੱਲਾਹ ਮਾਜਰਾ ਦੇ ਬਲਵਿੰਦਰ ਸਿੰਘ ਨੂੰ ਵੀ ਕੁੱਤਿਆਂ ਨੇ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਹ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜੇਰੇ ਇਲਾਜ ਹੈ। ਨਾਭਾ ਸਦਰ ਪੁਲੀਸ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਗਈ, ਜਿਸ ਪਿੱਛੋਂ ਨਾਭਾ ਐੱਸਡੀਐੱਮ ਤਰਸੇਮ ਚੰਦ ਨੇ ਪੇਂਡੂ ਵਿਕਾਸ ਵਿਭਾਗ ਨੂੰ ਅਵਾਰਾ ਕੁੱਤਿਆਂ ਦਾ ਕਾਨੂੰਨ ਅਨੁਸਾਰ ਹੱਲ ਕਰਨ ਲਈ ਲਿਖਿਆ। ਪਿਛਲੇ ਮਹੀਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਵਾਰਾ ਜਾਂ ਘਰੇਲੂ ਹਰ ਕਿਸਮ ਦੇ ਕੁੱਤਿਆਂ ਵੱਲੋਂ ਕੀਤੇ ਹਮਲਿਆਂ ਵਿੱਚ ਮੁਆਵਜ਼ੇ ਦੇਣ ਦੇ ਹੁਕਮ ਕੀਤੇ ਸਨ, ਜਿਸ ਸੰਬੰਧੀ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।

LEAVE A REPLY

Please enter your comment!
Please enter your name here