ਨਿਊਯਾਰਕ, 17 ਫਰਵਰੀ

ਨਿਊਜਰਸੀ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗ ਗਈ। ਇਸ ਇਮਾਰਤ ਵਿੱਚ ਕੁਝ ਭਾਰਤੀ ਵਿਦਿਆਰਥੀ ਅਤੇ ਪੇਸ਼ੇਵਰ ਵੀ ਰਹਿੰਦੇ ਹਨ। ਸ਼ਹਿਰ ਦੇ ਬੁਲਾਰੇ ਕਿੰਬਰਲੀ ਵੈਲੇਸ-ਸਕੈਲਸੀਓਨ ਨੇ ਕਿਹਾ ਕਿ ਅੱਗ 77 ਨੈਲਸਨ ਐਵੇਨਿਊ ਵਿਚ ਇੱਕ ਇਮਾਰਤ ਦੀ ਬੇਸਮੈਂਟ ਵਿੱਚ ਸ਼ੁਰੂ ਹੋਈ ਅਤੇ ਪਹਿਲੀ ਅਤੇ ਦੂਜੀ ਮੰਜ਼ਿਲ ਅਤੇ ਫਿਰ ਛੱਤ ਤੱਕ ਫੈਲ ਗਈ। ਅੱਗ ਕਾਰਨ ਨਾਲ ਦੀ ਇਮਾਰਤ ਦੀ ਛੱਤ ਨੂੰ ਵੀ ਨੁਕਸਾਨ ਪੁੱਜਿਆ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਅੱਗ ਨਾਲ ਪ੍ਰਭਾਵਿਤ ਭਾਰਤੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ ਪਰ ਸਾਰੇ ਭਾਰਤੀ ਤੇ ਪੇਸ਼ਵਰ ਸੁਰੱਖਿਅਤ ਹਨ। ਇਹ ਜਾਣਕਾਰੀ ਉਨ੍ਹਾਂ ਐਕਸ ’ਤੇ ਵੀ ਸਾਂਝੀ ਕੀਤੀ ਹੈ।

LEAVE A REPLY

Please enter your comment!
Please enter your name here