ਰਮੇਸ਼ ਭਾਰਦਵਾਜ

ਲਹਿਰਾਗਾਗਾ, 21 ਅਪਰੈਲ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ, ਮੌਜੂਦਾ ਐਮ.ਪੀ. ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਲਹਿਰਾਗਾਗਾ ਦੇ ਵੱਖ-ਵੱਖ ਮੁਹੱਲਿਆਂ ਵਿੱਚ ਸੰਗਤ ਦਰਸ਼ਨ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਐੱਮਪੀ ਕੋਟੇ ਤਹਿਤ ਕਰੀਬ 10 ਕਰੋੜ ਰੁਪਏ ਦੀ ਗਰਾਂਟ ਬਿਨਾਂ ਪੱਖਪਾਤ ਤੋਂ ਹਲਕੇ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਖਰਚ ਕੀਤੀ ਗਈ। ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ, ਜਿਸ ਦੇ ਲਈ ਵੱਖ-ਵੱਖ ਥਾਵਾਂ ’ਤੇ ਖੇਡ ਮੈਦਾਨ ਤਿਆਰ ਕਰਵਾਏ ਗਏ। ਵੱਡੇ ਪੱਧਰ ’ਤੇ ਇਨਡੋਰ ਤੇ ਓਪਨ ਜਿੰਮ ਦੇਣ ਦੇ ਨਾਲ ਨਾਲ ਖੇਡ ਕਿੱਟਾਂ ਵੀ ਵੰਡੀਆਂ। ਪਿੰਡਾਂ ਦੇ ਲੋਕਾਂ ਦੀ ਮੰਗ ਅਨੁਸਾਰ ਅੱਗ ਬੁਝਾਊ ਯੰਤਰ ਵਾਲੀਆਂ ਪਾਣੀ ਦੀਆਂ ਟੈਂਕੀਆਂ ਵੰਡੀਆਂ। ਇਸ ਮੌਕੇ ਹਲਕਾ ਇੰਚਾਰਜ ਬਹਾਦਰ ਸਿੰਘ ਭਸੌੜ, ਜਥੇਦਾਰ ਪ੍ਰਗਟ ਸਿੰਘ ਗਾਗਾ, ਪ੍ਰਕਾਸ਼ ਸਿੰਘ ਲਹਿਰਾ, ਜਸਪਾਲ ਸਿੰਘ ਲਹਿਰਾ, ਗੁਰਪ੍ਰੀਤ ਸਿੰਘ, ਪਾਲ ਸਿੰਘ ਖਾਈ, ਗੁਰਜੀਤ ਸਿੰਘ ਗਾਗਾ, ਗੁਰਜੀਤ ਸਿੰਘ ਲਦਾਲ, ਕਿਰਨਦੀਪ ਸਿੰਘ ਫਤਿਹਗੜ੍ਹ, ਦਰਸ਼ਨ ਸਿੰਘ ਫੌਜੀ, ਬੀਬੀ ਦਵਿੰਦਰਜੀਤ ਕੌਰ ਕਾਲਬੰਜਾਰਾ, ਬੀਬੀ ਕਰਮਜੀਤ ਕੌਰ ਪਾਪੜਾ, ਅਮਰਜੀਤ ਸਿੰਘ ਸਨੀ ਲਹਿਰਾ, ਗੁਰਦੀਪ ਸਿੰਘ ਭੋਤਨਾ ਖੇਤੀਬਾੜੀ ਸੈਂਟਰ, ਗੋਬਿੰਦ ਸਿੰਘ ਗੋਬਿੰਦਪੁਰਾ ਜਵਾਹਰ ਵਾਲਾ, ਜਸਕਰਨ ਸਿੰਘ ਫਰੀਦਕੋਟ, ਰਣਜੀਤ ਸਿੰਘ ਪੰਜ ਗਰਾਈਆਂ, ਸ਼ਿੰਦਾ ਖਾਨ ਵੀ ਹਾਜ਼ਰ ਸਨ।

ਕੈਪਸ਼ਨ: ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਐੱਮਪੀ ਸਿਮਰਨਜੀਤ ਸਿੰਘ ਮਾਨ ਲਹਿਰਾਗਾਗਾ ਵਿੱਚ ਸੰਬੋਧਨ ਕਰਦੇ ਹੋਏ।

LEAVE A REPLY

Please enter your comment!
Please enter your name here