ਇਸਲਾਮਾਬਾਦ, 29 ਅਪਰੈਲ

ਪਾਕਿਸਤਾਨ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਹੋਏ ਘਾਤਕ ਅਤਿਵਾਦੀ ਹਮਲੇ ਵਿਚ ਚੀਨੀ ਇੰਜਨੀਅਰਾਂ ਦੀ ਹੱਤਿਆ ਵਿਚ ਸ਼ਾਮਲ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। 26 ਮਾਰਚ ਨੂੰ ਖੈਬਰ-ਪਖਤੂਨਖਵਾ ਸੂਬੇ ਦੇ ਦੂਰ-ਦੁਰਾਡੇ ਸਥਿਤ ਬੇਸ਼ਾਮ ਇਲਾਕੇ ’ਚ ਫਿਦਾਇਨ ਹਮਲੇ ਦੌਰਾਨ ਪੰਜ ਚੀਨੀ ਨਾਗਰਿਕ ਅਤੇ ਇਕ ਪਾਕਿਸਤਾਨੀ ਡਰਾਈਵਰ ਦੀ ਮੌਤ ਹੋ ਗਈ ਸੀ। ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਹਮਲੇ ਵਿੱਚ ਸ਼ਾਮਲ ਸੀ। ਖੈਬਰ-ਪਖਤੂਨਖਵਾ ਸੂਬੇ ਦੇ ਅਤਿਵਾਦ ਰੋਕੂ ਵਿਭਾਗ (ਸੀਟੀਡੀ) ਨੇ ਕਿਹਾ ਕਿ ਸੰਯੁਕਤ ਜਾਂਚ ਟੀਮ (ਜੇਆਈਟੀ) ਦੀ ਜਾਂਚ ਦੌਰਾਨ ਅਤਿਵਾਦੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਇਸ ਨੈੱਟਵਰਕ ’ਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ’ਚੋਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀਆਂ ਦੀ ਪਛਾਣ ਮਾਸਟਰਮਾਈਂਡ ਆਦਿਲ ਸ਼ਹਿਬਾਜ਼, ਮੁਹੰਮਦ ਸ਼ਫੀਕ ਕੁਰੈਸ਼ੀ, ਜ਼ਾਹਿਦ ਕੁਰੈਸ਼ੀ ਅਤੇ ਨਜ਼ੀਰ ਹੁਸੈਨ ਵਜੋਂ ਕੀਤੀ ਗਈ ਹੈ। ਇਹ ਸਾਰੇ ਮਾਨਸੇਹਰਾ ਜ਼ਿਲ੍ਹੇ ਨਾਲ ਸਬੰਧਤ ਹਨ।

LEAVE A REPLY

Please enter your comment!
Please enter your name here