ਇਸਲਾਮਾਬਾਦ, 1 ਮਾਰਚ

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣਾਂ ਲਈ ਮਤਦਾਨ 9 ਮਾਰਚ ਨੂੰ ਹੋਵੇਗਾ ਜਿਸ ਵਿੱਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ 11 ਵਰ੍ਹਿਆਂ ਬਾਅਦ ਦੇਸ਼ ਦਾ ਸਰਵਉੱਚ ਸੰਵਿਧਾਨਕ ਅਹੁਦਾ ਮਿਲਣਾ ਲਗਪਗ ਤੈਅ ਹੈ। ‘ਜੀਓ ਨਿਊਜ਼’ ਦੀ ਖ਼ਬਰ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਇੱਕ ਨੋਟਿਸ ’ਚ ਕਿਹਾ ਕਿ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ ਕੌਮੀ ਅਸੈਂਬਲੀ ਵਿੱਚ ਅਤੇ ਸਾਰੀਆਂ ਸੂਬਾਈ ਅਸੈਂਬਲੀਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੀਆਂ। ਚੋਣ ਬਾਡੀ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਭਲਕੇ ਸ਼ਨਿਚਰਵਾਰ (2 ਮਾਰਚ) ਦੁਪਿਹਰ ਤੱਕ ਲਾਹੌਰ, ਕਰਾਚੀ, ਪਿਸ਼ਾਵਰ ਤੇ ਕੋਇਟਾ ’ਚ ਚੋਣ ਅਧਿਕਾਰੀਆਂ ਕੋਲ ਦਾਖਲ ਕਰ ਸਕਦੇ ਹਨ।

LEAVE A REPLY

Please enter your comment!
Please enter your name here