ਸਵਾਤ (ਖ਼ੈਬਰ ਪਖ਼ਤੂਨਖਵਾ), 6 ਮਈ

ਪਾਕਿਸਤਾਨ ਦੀ ਸਵਾਤ ਵਾਦੀ ’ਚ ਪੁਲੀਸ ਨੇ 70 ਸਾਲਾ ਵਿਅਕਤੀ ਨੂੰ 13 ਸਾਲ ਦੀ ਲੜਕੀ ਨਾਲ ਵਿਆਹ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰ ਮੁਤਾਬਕ ਨਾਬਾਲਗ ਲੜਕੀ ਦਾ ਵਿਆਹ ਉਸ ਦੇ ਪਿਤਾ ਨੇ ਬੁੱਢੇ ਨਾਲ ਕੀਤਾ। ਇਹ ਸੂਚਨਾ ਮਿਲਣ ‘ਤੇ ਪੁਲੀਸ ਨੇ ਲਾੜੇ ਅਤੇ ਲੜਕੀ ਦੇ ਪਿਤਾ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਇਲਾਵਾ ਵਿਆਹ ਸਮਾਗਮ ਦੇ ਅਧਿਕਾਰੀ ਅਤੇ ਗਵਾਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਦੌਰਾਨ ਨਾਬਾਲਗ ਲਾੜੀ ਦਾ ਸਥਾਨਕ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਹੋਇਆ। ਪਾਕਿਸਤਾਨ ਦੇ ਮੌਜੂਦਾ ਕਾਨੂੰਨ ਤਹਿਤ ਲੜਕੀਆਂ ਲਈ ਘੱਟੋ-ਘੱਟ ਵਿਆਹ ਦੀ ਉਮਰ 16 ਸਾਲ ਅਤੇ ਲੜਕਿਆਂ ਲਈ 18 ਸਾਲ ਹੈ।

LEAVE A REPLY

Please enter your comment!
Please enter your name here