ਸਰਬਜੀਤ ਸਿੰਘ ਭੱਟੀ

ਲਾਲੜੂ , 26 ਫਰਵਰੀ

ਜਗਾਧਰੀ ਤੋਂ ਲੁਧਿਆਣਾ ਜਾ ਰਹੇ ਪਤੀ-ਪਤਨੀ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੇ ਗਹਿਣੇ ਖੋਹ ਲਏ। ਮਾਮਲੇ ਦੀ ਸੂਚਨਾ ਮਿਲਣ ਦੇ ਬਾਅਦ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਐਸਐਚਓ ਹੰਡੇਸਰਾ ਗੁਰਬੀਰ ਸਿੰਘ ਨੇ ਦੱਸਿਆ ਕਿ ਪਾਰਸ ਆਹੂਜਾ ਵਾਸੀ ਸੁੰਦਰ ਨਗਰ ਲੁਧਿਆਣਾ ਆਪਣੀ ਪਤਨੀ ਸੰਜਨਾ ਨਾਲ ਜਗਾਧਰੀ ਤੋਂ ਵਾਪਸ ਲੁਧਿਆਣਾ ਆ ਰਿਹਾ ਸੀ। ਪਰ ਰਸਤਾ ਭਟਕ ਕੇ ਪਤੀ-ਪਤਨੀ ਹੰਡੇਸਰਾ ਪਹੁੰਚ ਗਏ, ਜਿੱਥੇ ਪਾਰਸ ਨੇ ਆਪਣੇ ਮੋਬਾਈਲ ‘ਤੇ ਲੋਕੇਸ਼ਨ ਸੈੱਟ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਜਦੋਂ ਪਾਰਸ ਹੰਡੇਸਰਾ ਸਥਿਤ ਪ੍ਰਾਈਵੇਟ ਕੰਪਨੀ ਕੋਲ ਪਹੁੰਚਿਆ ਤਾਂ ਉਸ ਦੇ ਨਾਲ ਜਾ ਰਹੇ ਮੋਟਰਸਾਈਕਲ ਦੀ ਪਿਛਲੀ ਸੀਟ ‘ਤੇ ਬੈਠੇ ਨੌਜਵਾਨ ਨੇ ਕਾਰ ‘ਤੇ ਅੰਡਾ ਸੁੱਟ ਦਿੱਤਾ। ਇਹ ਦੇਖ ਕੇ ਪਾਰਸ ਨੇ ਆਪਣੀ ਕਾਰ ਦੀ ਬ੍ਰੇਕ ਲਗਾ ਦਿੱਤੀ ਅਤੇ ਕਾਰ ਦੀ ਬ੍ਰੇਕ ਲਗਦੀ ਦੇਖ ਕੇ ਇਕ ਹੋਰ ਮੋਟਰਸਾਈਕਲ ਸਵਾਰ ਆ ਗਿਆ, ਜਿਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲੀ ਉਸ ਦੀ ਪਤਨੀ ਸੰਜਨਾ ’ਤੇ ਪਿਸਤੌਲ ਤਾਣ ਦਿੱਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਪਤੀ-ਪਤਨੀ ਦੇ ਹੱਥਾਂ ਅਤੇ ਗਲੇ ਵਿੱਚ ਪਾਏ ਗਹਿਣੇ ਲੁੱਟ ਲਏ ਅਤੇ ਕਾਰ ਵਿੱਚ ਪਿਆ ਸੋਨੇ ਦਾ ਸੈੱਟ ਅਤੇ 10 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਕਾਰ ਦੀਆਂ ਚਾਬੀਆਂ ਨੇੜਲੇ ਖੇਤਾਂ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਜਦੋਂ ਕੁਝ ਸਮਝ ਆਇਆ ਤਾਂ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਸੂਚਿਤ ਕਰਨ ‘ਤੇ ਹੰਡੇਸਰਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ, ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

LEAVE A REPLY

Please enter your comment!
Please enter your name here