ਅਹਿਮਦਾਬਾਦ, 25 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਦੋ ਦਿਨ ਦੇ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਦਵਾਰਕਾ ਵਿਚ ਸਕੂਬਾ ਡਾਇਵਿੰਗ ਕੀਤੀ ਤੇ ਕਈ ਫੋਟੋਆਂ ਖਿਚਵਾਈਆਂ। ਇਸ ਤੋਂ ਪਹਿਲਾਂ ਉਨ੍ਹਾਂ ਦੇਸ਼ ਦੇ ਸਭ ਤੋਂ ਲੰਬੇ ਕੇਬਲ ਪੁਲ ਦਾ ਉਦਘਾਟਨ ਕੀਤਾ। ਸ੍ਰੀ ਮੋਦੀ ਨੇ ਸਕੂਬਾ ਡਾਇਵਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਸਕੂਬਾ ਕਰ ਕੇ ਵਧੀਆ ਲੱਗਿਆ ਹੈ।