ਕੰਨਿਆਕੁਮਾਰੀ/ਪਥਨਮਥਿਟੂ, 15 ਮਾਰਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਾਮੀ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਅੱਜ ਸੱਤਾਧਾਰੀ ਪਾਰਟੀ ਡੀਐੱਮਕੇ ’ਤੇ ਤਿੱਖਾ ਹਮਲਾ ਬੋਲਦਿਆਂ ਦਰਾਵਿੜ ਪਾਰਟੀ ਨੂੰ ਤਾਮਿਲ ਨਾਡੂ ਦੇ ਭਵਿੱਖ ਦੀ ‘ਦੁਸ਼ਮਣ’ ਕਰਾਰ ਦਿੱਤਾ। ਉਨ੍ਹਾਂ ਨਾਲ ਹੀ ਇਸ ’ਤੇ ਦੇਸ਼, ਦੇਸ਼ ਦੇ ਸਭਿਆਚਾਰ ਅਤੇ ਵਿਰਾਸਤ ਪ੍ਰਤੀ ਨਫਰਤ ਪੈਦਾ ਕਰਨ ਦਾ ਦੋਸ਼ ਲਾਇਆ। ਕੰਨਿਆਕੁਮਾਰੀ ਵਿੱਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਤਾਮਿਲਨਾਡੂ ਦੀ ਧਰਤੀ ’ਤੇ ਉਨ੍ਹਾਂ ਨੂੰ ‘ਬਹੁਤ ਵੱਡੀ ਤਬਦੀਲੀ’ ਦੀ ਆਹਟ ਮਹਿਸੂਸ ਹੋ ਰਹੀ ਹੈ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਪ੍ਰਦਰਸ਼ਨ ਵਿਰੋਧੀ ਗੱਠਜੋੜ ‘ਇੰਡੀਆ’ ਦਾ ਸਾਰਾ ‘ਹੰਕਾਰ’ ਤੋੜ ਕੇ ਰੱਖ ਦੇਵੇਗਾ। ਇਸੇ ਤਰ੍ਹਾਂ ਕੇਰਲਾਾ ਵਿੱਚ ਪਥਨਮਥਿਟੂ ਵਿੱਚ ਐੱਨਡੀਏ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦੱਖਣੀ ਸੂਬੇ ਵਿੱਚ ‘ਕਮਲ ਖਿੜਨ ਜਾ ਰਿਹਾ ਹੈ’ ਅਤੇ ਅਗਾਮੀ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲਾ ਜਮਹੂਰੀ ਗੱਠਜੋੜ (ਐੱਨਡੀਏ) ਪਿਛਲੇ ਰਿਕਾਰਡ ਤੋੜ ਕੇ ਕੇਂਦਰ ਵਿੱਚ ਸੱਤਾ ਵਿੱਚ ਆਵੇਗਾ। ’ -ਪੀਟੀਆਈ

LEAVE A REPLY

Please enter your comment!
Please enter your name here