ਲਾਸ ਏਂਜਲਸ: ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਫ਼ਿਲਮ ‘ਹੈੱਡਜ਼ ਆਫ ਸਟੇਟ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਉਸ ਨੇ ਆਪਣੇ ਸਹਿ ਅਦਾਕਾਰ ਇਦਰੀਸ ਐਲਬਾ ਨੂੰ ਇੱਕ ਵਿਸ਼ੇਸ਼ ਤੋਹਫਾ ਦਿੱਤਾ ਹੈ। ਇਦਰੀਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤੋਹਫ਼ੇ ਦੀ ਤਸਵੀਰ ਅਤੇ ਹੱਥ ਨਾਲ ਲਿਖਿਆ ਨੋਟ ਸਾਂਝਾ ਕੀਤਾ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਪ੍ਰਿਯੰਕਾ ਨੂੰ ਟੈਗ ਕਰਦਿਆਂ ਉਸ ਦਾ ਧੰਨਵਾਦ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਫਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਦਾ ਐਲਾਨ ਕਰਦਿਆਂ ਫਿਲਮ ਦੇ ਸੈੱਟ ਦੇ ਪਲਾਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ। ਅਦਾਕਾਰਾ ਨੇ ਕਿਹਾ, ‘ਸ਼ੂਟਿੰਗ ਮੁਕੰਮਲ ਕਰ ਰਹੇ ਹਾਂ… ਸ਼ੂਟਿੰਗ ਨੂੰ ਚੱਲਦਿਆਂ ਇੱਕ ਸਾਲ ਹੋ ਗਿਆ ਹੈ। ਇਸ ਵਕਫ਼ੇ ਦੌਰਾਨ ਬਹੁਤ ਕੁਝ ਵਾਪਰਿਆ ਤੇ ਆਖ਼ਰ ਅਸੀਂ ਇੱਥੇ ਤੱਕ ਪੁੱਜ ਗਏ ਹਾਂ। ਅਸੀਂ ਸ਼ੂਟਿੰਗ ਦੌਰਾਨ ਖੂਬ ਹਾਸਾ ਠੱਠਾ ਕੀਤਾ।’ ਪ੍ਰਿਯੰਕਾ ਨੇ ਆਖਿਆ, ‘ਸ਼ੂਟਿੰਗ ਦੌਰਾਨ ਕੁਝ ਮਹਾਨ ਲੋਕਾਂ ਨਾਲ ਕੰਮ ਕਰਨਾ ਸਨਮਾਨ ਵਾਲੀ ਗੱਲ ਹੈ। ਉਮੀਦ ਹੈ ਕਿ ਤੁਸੀਂ ਫਿਲਮ ਦੇਖ ਕੇ ਉਵੇਂ ਹੀ ਮੌਜ-ਮੌਸਤੀ ਕਰੋਗੇ ਜਿਵੇਂ ਅਸੀਂ ਫਿਲਮ ਬਣਾਉਂਦਿਆਂ ਕੀਤੀ ਹੈ। ਪ੍ਰਾਈਮ ਵੀਡੀਓ ’ਤੇ ਦੇਖੋ ਫਿਲਮ ਹੈੱਡਜ਼ ਆਫ ਸਟੇਟ।’’ -ਏਐੱਨਆਈ

LEAVE A REPLY

Please enter your comment!
Please enter your name here