ਚੰਡੀਗੜ੍ਹ, 22 ਮਾਰਚ

ਦਿੱਲੀ ਆਬਕਾਰੀ ਮਾਮਲੇ ਦਾ ਪਰਛਾਵਾਂ ਪੰਜਾਬ ਆਬਕਾਰੀ ਨੀਤੀ ’ਤੇ ਵੀ ਪੈਣ ਕਾਰਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਉਹ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਚੰਗੀ ਨੀਤੀ ਹੈ ਅਤੇ ਆਬਕਾਰੀ ਡਿਊਟੀ ਤੋਂ ਪੰਜਾਬ ਦਾ ਮਾਲੀਆ ਸਿਰਫ ਦੋ ਸਾਲਾਂ ਵਿੱਚ 4,000 ਕਰੋੜ ਰੁਪਏ ਵਧਿਆ ਹੈ। ਰਾਜ ਵਿੱਚ ਸ਼ਰਾਬ ਮਾਫੀਆ ਨੂੰ ਖਤਮ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਾਰਟੀ ਭਾਜਪਾ ਦੀ ਤਾਨਾਸ਼ਾਹੀ ਅੱਗੇ ਨਹੀਂ ਝੁਕੇਗੀ।

LEAVE A REPLY

Please enter your comment!
Please enter your name here