ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਕਾਂਗਰਸ ਪਾਰਟੀ ਦੀ ਪੰਜਾਬ ਸਟੇਟ ਵਿਮੈਨ ਵਿੰਗ ਦੀ ਜਨਰਲ ਸਕੱਤਰ ਰਾਜਿੰਦਰ ਕੌਰ ਲਿਬੜਾ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਪਾਰਟੀ ਵਿੱਚ ਸ਼ਾਮਲ ਮੈਂਬਰਾਂ ਦਾ ਸਨਮਾਨ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਲੋਕ ਆਪਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਦਲਜੀਤ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ, ਨੇਤਰ ਕੌਰ, ਚਰਨਜੀਤ ਕੌਰ, ਗੀਤਾ ਸ਼ਰਮਾ, ਰਮਾ ਸ਼ਰਮਾ, ਪਰਮਜੀਤ ਕੌਰ, ਸ਼ਰਲਾ ਰਾਣੀ, ਸੀਮਾ ਲਿਬੜਾ, ਗੀਤਾਂਜਲੀ, ਰਣਜੀਤ ਕੌਰ, ਸੁਰਿੰਦਰ ਕੌਰ, ਪਰਮਜੀਤ ਕੌਰ, ਹਨੀ ਲਿਬੜਾ, ਤਰਸ਼ ਲਿਬੜਾ, ਗੁਣੀਤਜੇਤ ਢਿੱਲੋਂ, ਬਾਠ ਮਾਣਕੀ, ਦਿਲਪ੍ਰੀਤ ਸਿੰਘ ਆਦਿ ਦਾ ਸਵਾਗਤ ਕੀਤਾ। ਇਸ ਮੌਕੇ ਮਨਰੀਤ ਸਿੰਘ ਨਾਗਰਾ, ਕਰਮ ਚੰਦ ਸ਼ਰਮਾ, ਅਮਰਦੀਪ ਸਿੰਘ ਪੁਰੇਵਾਲ, ਗੁਰਜੀਤ ਗਿੱਲ ਹਾਜ਼ਰ ਸਨ।

LEAVE A REPLY

Please enter your comment!
Please enter your name here