ਮੁੰਬਈ: ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘12ਵੀਂ ਫੇਲ੍ਹ’ ਦੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੇ ਦੱਸਿਆ ਕਿ ਫਿਲਮ ‘1942: ਏ ਲਵ ਸਟੋਰੀ’ ਲਈ ਬੌਲੀਵੁੱਡ ਸਟਾਰ ਸ਼ਾਹਰੁਖ਼ ਖਾਨ ਉਸ ਦੀ ਪਹਿਲੀ ਪਸੰਦ ਸੀ। ਫਿਲਮ ਦੀ ਕਾਸਟ ਵਿੱਚ ਕਈ ਬਦਲਾਅ ਕੀਤੇ ਗਏ ਅਤੇ ਅਖੀਰ ਵਿੱਚ ਅਨਿਲ ਕਪੂਰ ਅਤੇ ਮਨੀਸ਼ਾ ਕੋਇਰਾਲਾ ਨੂੰ ਚੁਣਿਆ ਗਿਆ। ਸ਼ਾਹਰੁਖ਼ ਦੇ ਸਮਕਾਲੀ ਆਮਿਰ ਖਾਨ ਨੇ ਵੀ ਦੱਸਿਆ ਸੀ ਕਿ ਉਸ ਨੂੰ ਵੀ ਇਸ ਫਿਲਮ ਲਈ ਪੇਸ਼ਕਸ਼ ਆਈ ਸੀ ਪਰ ਸਕ੍ਰਿਪਟ ਪਸੰਦ ਨਾ ਹੋਣ ਕਰਕੇ ਉਸ ਨੇ ਇਸ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਗੱਲ ਉਸ ਵੇਲੇ ਦੀ ਹੀ ਜਦੋਂ ਸ਼ਾਹਰੁਖ਼ ਸਟਾਰ ਨਹੀਂ ਸੀ। ਕੈਲੌਗ ਸਕੂਲ ਆਫ ਮੈਨੇਜਮੈਂਟ ਵਿੱਚ ਗੱਲਬਾਤ ਕਰਦਿਆਂ ਵਿਧੂ ਨੇ ਕਿਹਾ, ‘‘ਜਦੋਂ ਮੈਂ ‘1942: ਏ ਲਵ ਸਟੋਰੀ’ ਬਣਾ ਰਿਹਾ ਸੀ ਤਾਂ ਮੈਂ ਸ਼ਾਹਰੁਖ਼ ਦਾ ਕੰਮ ਦੇਖਿਆ ਸੀ। ਫਿਲਮ ‘ਮਾਇਆ ਮੇਮਸਾਬ’ ਵਿੱਚ ਉਸ ਦਾ ਛੋਟਾ ਜਿਹਾ ਰੋਲ ਸੀ। ਇਸ ਕਰਕੇ ਮੈਂ ਉਸ ਨੂੰ ਆਪਣੀ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਸ ਵੇਲੇ ਉਹ ਸਟਾਰ ਨਹੀਂ ਸੀ।’’ ਦਿਲਚਸਪ ਗੱਲ ਇਹ ਹੈ ਕਿ ਸ਼ਾਹਰੁਖ ‘ਮੁੰਨਾ ਭਾਈ ਐੱਮਬੀਬੀਐੱਸ’ ਵਿੱਚ ਵੀ ਕੰਮ ਕਰਨ ਜਾ ਰਿਹਾ ਸੀ ਪਰ ਸਰਜਰੀ ਕਾਰਨ ਉਸ ਨੂੰ ਫਿਲਮ ਵਿੱਚ ਕੰਮ ਕਰਨ ਤੋਂ ਇਨਕਾਰ ਕਰਨਾ ਪਿਆ। -ਆਈਏਐੱਨਐੱਸ

LEAVE A REPLY

Please enter your comment!
Please enter your name here