ਮਨੋਜ ਸ਼ਰਮਾ

ਬਠਿੰਡਾ, 9 ਮਾਰਚ

ਇਥੇ ਮਲੋਟ ਰੋਡ ‘ਤੇ ਬਹਿਮਣ ਦੀਵਾਨਾ ਬੱਸ ਸਟੈਂਡ ਨੇੜੇ ਅੱਜ ਸਵੇਰੇ 5:30 ਵਜੇ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋ ਗਈ। ਬੱਸ ਮਲੋਟ ਤੋਂ ਬਠਿੰਡਾ ਵੱਲ ਆ ਰਹੀ ਸੀ ਅਤੇ ਟਰਾਲਾ ਬਠਿੰਡਾ ਤੋਂ ਮਲੋਟ ਵੱਲ ਜਾ ਰਿਹਾ ਸੀ। ਟੱਕਰ ਇਨੀ ਭਿਆਨਕ ਸੀ ਕਿ ਇਸ ਹਾਦਸੇ ਦੌਰਾਨ ਟਰਾਲਾ ਪਲਟ ਗਿਆ ਅਤੇ ਪੀਆਰਟੀਸੀ ਦੀ ਬੱਸ ਇਕ ਪਾਸੇ ਤੋਂ ਪੂਰੀ ਤਰ੍ਹਾਂ ਤਬਾਹ ਹੋ ਗਈ। ਦੋ ਸਵਾਰੀਆਂ ਦੀ ਹਾਲਤ ਗੰਭੀਰ ਹੈ। ਬਜ਼ੁਰਗ ਦੀਆਂ ਦੋਨੇ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ (ਰੋਡ ਸੇਫਟੀ ਫੋਰਸ) ਦੀ ਟੀਮ ਅਤੇ ਯੂਥ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਹਰਸ਼ਿਤ ਚਾਵਲਾ ਅਪਣੀ ਟੀਮ ਨਾਲ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ ਅਤੇ ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਪਛਾਣ ਗੁਰਚਰਨ ਸਿੰਘ (65) ਵਾਸੀ ਪਿੰਡ ਭੋਖੜਾ ਅਤੇ ਗਗਨ (30) ਪੁੱਤਰ ਟੇਕਚੰਦ ਵਾਸੀ ਪਿੰਡ ਖੇੜਾ ਵਜੋਂ ਹੋਈ ਹੈ।

LEAVE A REPLY

Please enter your comment!
Please enter your name here