ਨਵੀਂ ਦਿੱਲੀ, 29 ਮਾਰਚ

ਲਖਨਊ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 2005 ’ਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਵਿਧਾਇਕ ਰਾਜੂ ਪਾਲ ਦੀ ਹੱਤਿਆ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣਿਆ ਅਤੀਕ ਅਹਿਮਦ ਵੀ ਮੁਲਜ਼ਮ ਸੀ। ਅਤੀਕ ਅਹਿਮਦ, ਉਸ ਦੇ ਭਰਾ ਅਤੇ ਮੁੱਖ ਮੁਲਜ਼ਮ ਖਾਲਿਦ ਅਜ਼ੀਮ ਉਰਫ ਅਸ਼ਰਫ ਅਤੇ ਗੁਲਬੁਲ ਉਰਫ ਰਫੀਕ ਖ਼ਿਲਾਫ਼ ਕਾਰਵਾਈ ਉਨ੍ਹਾਂ ਦੀ ਮੌਤ ਤੋਂ ਬਾਅਦ ਬੰਦ ਕਰ ਦਿੱਤੀ ਗਈ ਸੀ। ਰਾਜੂ ਪਾਲ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਨੇਤਾ ਸੀ ਤੇ ਉਸ ਨੇ ਅਸ਼ਰਫ਼ ਨੂੰ 2004 ਵਿੱਚ ਪ੍ਰਯਾਗਰਾਜ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਹਰਾਇਆ ਸੀ। ਇਸ ਸਿਆਸੀ ਦੁਸ਼ਮਣੀ ਕਾਰਨ ਉਸ ਦਾ 25 ਜਨਵਰੀ 2005 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।  ਬਸਪਾ ਨੇਤਾ 2002 ਵਿਚ ਅਤੀਕ ਅਹਿਮਦ ਤੋਂ ਸੀਟ ਤੋਂ ਚੋਣ ਹਾਰ ਗਿਆ ਸੀ ਪਰ ਜਦੋਂ ਬਾਅਦ ਵਿਚ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਸ ਨੂੰ ਖਾਲੀ ਕਰ ਦਿੱਤਾ ਤਾਂ ਪਾਲ ਨੇ ਉਪ ਚੋਣ ਵਿਚ ਅਸ਼ਰਫ ਨੂੰ ਹਰਾਇਆ। ਵਿਸ਼ੇਸ਼ ਜੱਜ ਸੀਬੀਆਈ ਲਖਨਊ ਨੇ ਰਣਜੀਤ ਪਾਲ, ਆਬਿਦ, ਫਰਹਾਨ ਅਹਿਮਦ, ਇਸਰਾਰ ਅਹਿਮਦ, ਜਾਵੇਦ, ਗੁਲਹਾਸਨ ਅਤੇ ਅਬਦੁਲ ਕਵੀ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ।

LEAVE A REPLY

Please enter your comment!
Please enter your name here